ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ

ਜੀਵਨ ਕੀ ਹੈ?
ਔਣਾ ਤੇ ਜਾਣਾ-
ਇਕ ਸਫਰ ਏਧਰ।
ਇਕ ਸਫਰ ਉਧਰ।
ਰਸਤੇ ਵਿੱਚ ਫੁੱਲ।
ਰਸਤੇ ਵਿੱਚ ਕੰਡੇ।
ਰਸਤੇ ਵਿੱਚ ਧੁੱਪ।
ਰਸਤੇ ਵਿੱਚ ਛਾਂ।
ਰਸਤੇ ਵਿੱਚ ਬੋਲ ਬੁਲਾਰਾ, ਲੜਾਈ।
ਰਸਤੇ ਵਿਚ ਥਾਂ ਥਾਂ ਤੇ ਹੱਥਾ ਪਾਈ।
ਤੇ ਸਫਰ ਤੋਂ ਬਾਅਦ ਕੀ?
ਸਾਗਰ ਦੀਆਂ ਲਹਿਰਾਂ ਵਾਂਗ,
ਲਹਿਰਾਂ ਦਾ ਕੋਈ ਨਾਂ ਨਹੀਂ।
ਰੇਤੇ ਉੱਤੇ ਪੈਰਾਂ ਵਾਂਗ,
ਪੈਰਾਂ ਦੀ ਕੋਈ ਥਾਂ ਨਹੀਂ।
ਓ ਇਨਸਾਨ!
ਵੇਖ-
ਤੇਰੇ ਕਿੱਥੇ ਕਿੱਥੇ
ਨਿਸ਼ਾਨ।

੧੩੮