ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਕੋਈ ਯਾਦ ਆ ਰਹੀ ਹੈ ਫੇਰ। ਦਿਲ ਦਾ ਵੇਗ ਹੈ, ਚਰੱਖੜੀ ਵਾਂਗ ਫਿਰਦਾ ਰਹਿੰਦਾ ਹੈ। ਅਸੀ ਵੱਖ ਵੱਖ ਸਮੇਂ, ਵੱਖ ਵੱਖ ਸੂਰਤਾਂ ਵਿਚ ਨਜ਼ਰ ਔਂਦੇ ਹਾਂ। ਕ੍ਰੋਧੀ ਤੋਂ ਕ੍ਰੋਧੀ ਇਨਸਾਨ ਪਿਆਰ ਕਰ ਸਕਦਾ ਹੈ ਤੇ ਕਈ ਵੇਰ ਏਸ ਪਿਆਰ ਵਿੱਚ ਪਾਗ਼ਲ ਹੋ ਸਕਦਾ ਹੈ। ਕਈ ਸਮੇਂ ਐਸੇ ਵੀ ਹੋ ਸਕਦੇ ਹਨ ਜਦ ਇਕ ਪ੍ਰੇਮੀ, ਕਤਲ ਤਕ ਦਾ ਪਿਆਰ ਤੋਂ ਵਾਂਝਾ ਕੰਮ,ਕਰ ਸਕਦਾ ਹੈ। ਸਮੇਂ ਸਮੇਂ ਦੇ ਖ਼ਿਆਲ ਸਾਡੇ ਘੜੀ ਘੜੀ ਦੇ ਤਜਰਬਿਆਂ ਤੋਂ ਬਨਦੇ ਹਨ ਤੇ ਜਦ ਖ਼ਿਆਲ ਬੋਲਾਂ ਦੀ ਸ਼ਕਲ ਜਾਂ ਲਿਖਤ ਦੇ ਰੂਪ ਵਿਚ ਬਾਹਰ ਔਦੇ ਹਨ ਤਾਂ ਉਹ ਵੀ ਉਨ੍ਹਾਂ ਖ਼ਿਆਲਾਂ ਦਾ ਪ੍ਰਤਿਬਿੰਬ ਹੁੰਦੇ ਹਨ।

ਏਸੇ ਕਿਤਾਬ ਵਿਚ ਇਕ ਥਾਂ ਹੋਰ ਇਕ ਨਜ਼ਮ ਦੀ ਆਖ਼ਰੀ ਸਤਰ ਹੈ ....... ਮੇਰਾ ਪਿਆਰ ਰਹੇ ਪਾਪ

ਤੇ ਅੱਜ ਮੇਰੇ ਖ਼ਿਆਲ, ਕਹਿਰ ਦੇ ਖ਼ਆਲ, ਮੈਥੋਂ ਕੁਛ ਹੋਰ ਅਖਵਾ ਰਹੇ ਹਨ। ਮੈਂ ਸੋਚ ਰਿਹਾ ਹਾਂ ਕਿ ਇਕ ਪਿਆਰ ਜਿਹੜਾ ਸਮਾਂ ਪਾ ਕੇ ਪਾਪ ਬਨ ਗਿਆ, ਉਸਦਾ ਦੋਸ਼, ਸਾਰਾ ਦੋਸ਼, ਮੇਰੇ ਅਪਨੇ ਸਿਰ ਹੈ। ਹਾਂ ਪਰ ਇਹ ਸੋਝੀ ਆਈ ਹੈ ਤੇ ਅੱਜ। ਮੈਨੂੰ ਐਓਂ ਲਗਦਾ ਹੈ ਜਿਵੇਂ ਮੇਰੀ ਸ਼ੇਖੀ (ਲਾਫ) ਗੂੰਜ ਬਨ ਕੇ ਵਾਪਸ ਆਈ ਹੈ ਮੇਰੀਆਂ ਅੱਖਾਂ ਖੋਲ੍ਹਨ ਤੇ ਮੈਨੂੰ ਸਬਕ ਦੇਣ। ਉਸ ਸਮੇਂ ਦੇ ਖ਼ਿਆਲ ਮੇਰੇ ਹੱਥ ਬੰਨ੍ਹ ਦੇਂਦੇ ਹਨ ਤੇ ਕਿਸੇ ਦੇ ਰੂਬਰੂ ਅਰਜੋਈ ਦੇ ਅੱਖਰ ਇਹ ਹਨ

ਮੇਰੇ ਦੇਵਤਾ!
ਮੇਰਾ ਪਿਆਰ ਮਾਫ।

**

੧੪੧