ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਨਜ਼ਮ ਮੌਤ ਦੇ ਕਾਰਨ ਖੋਹ ਲਈ ਤੋਂ ਵਿਛੁੜ ਗਈ ਇਕ ਭੈਣ ਦੀ ਯਾਦ ਵਿਚ ਹੈ। ਉਸ ਭੈਣ ਦਾ ਨਾਂ ਸੀ 'ਫੁੱਲਾਂ'। ਉਸਦੀ ਜੁਦਾਈ ਮੈਨੂੰ ਕਦੇ ਨਹੀਂ ਭੁੱਲ ਸਕਦੀ। ਉਸਦੀ ਨੇਕੀ ਤੇ ਚੰਗਾ ਸੁਭਾ ਇਕ ਮਿਸਾਲ ਸਨ। ਆਪਣਾ ਸੁੱਖ ਇਕ ਪਾਸੇ ਰੱਖ ਕੇ ਦੁਜਿਆਂ ਦੀ ਸੇਵਾ ਉਸ ਦਾ ਇਕ ਵਿਸ਼ੇਸ਼ ਗੁਣ ਸੀ। ਕੋਈ ਵੀ ਜੀਵ ਇਕ ਵੇਰ ਉਸ ਨੂੰ ਮਿਲ ਕੇ ਫੇਰ ਭੁਲਾ ਨਹੀਂ ਸਕਿਆ।

ਏਸ ਨਜ਼ਮ ਦੇ ਖ਼ਿਆਲ ਕੁਝ ਏਉਂ ਹਨ ਕਿ ਫੁੱਲਾਂ ਦੀ ਮੌਤ ਤੋਂ ਬਾਅਦ ਕਿਸੇ ਮੈਨੂੰ ਮੇਰੇ ਦੁਖੀ ਹੋਣ ਦਾ ਕਾਰਨ ਪੁੱਛਿਆ ਤੇ ਮੈਂ ਇਨ੍ਹਾਂ ਸਤਰਾਂ ਵਿਚ ਮਨ ਦੀ ਵਿਥਿਆ ਦੱਸੀ। ਮੇਰੇ ਖ਼ਿਆਲਾਂ ਦੀ ਰੌ ਕੁਝ ਏਉਂ ਟੁਰ ਰਹੀ ਹੈ ਕਿ ਫੁੱਲਾਂ ਏਸ ਦੁਨੀਆਂ ਦੇ ਕਾਬਲ ਨਹੀਂ ਸੀ। ਉਹ ਕੋਈ ਵੀ ਸੀ ਤੇ ਦੇਵਲੋਕ ਵਿਚ ਹੀ ਰਹਿੰਦੀ। ਇਹ ਦੁਨੀਆਂ ਉਸ ਦੀਆਂ ਅੱਛਾਈਆਂ ਨੂੰ ਨਿਵਾਜ ਨਹੀਂ ਸਕੀ। ਉਸ ਦੀ ਸ਼ਾਦੀ ਹੋਈ ਜਿਵੇਂ ਆਮ ਸ਼ਾਦੀਆਂ ਹੁੰਦੀਆਂ ਨੇ

ਕੋਈ ਫੁੱਲ ਕਿਤੋਂ ਦਾ ਅਤੇ ਕਲੀ ਕਿਤੋਂ ਦੀ ਇਕ ਹਾਰ ਵਿਚ ਬੰਨੇ ਗਏ।

ਸ਼ਾਦੀ ਦਾ ਬੰਦਨ ਪੈ ਗਿਆ ਤੇ ਜ਼ਿੰਦਗੀ ਬਦਲ ਗਈ। ਕਈ ਗ਼ਮਾਂ ਫਿਕਰਾਂ ਤੇ ਬੀਮਾਰੀਆਂ ਨੇ ਜੀਵਨ ਝੰਜੋੜ ਦਿੱਤਾ। ਆਖ਼ਰ ਇਕ ਬੀਮਾਰੀ ਐਸੀ ਆਈ ਕਿ ਨਾਲ ਹੀ ਲੈ ਗਈ। ਮਾਪਿਆਂ ਤੋਂ ਟੁੱਟ ਕੇ ਉਹ ਸ਼ਾਦੀ ਦੇ ਹਾਰ ਵਿੱਚ ਪ੍ਰੋਈ ਗਈ ਸੀ ਤੇ ਏਸ ਹਾਰ ਤੋਂ ਟੁੱਟ ਕੇ ਉਹ ਮਿੱਟੀ ਵਿੱਚ ਜਾ ਸੁੱਤੀ।

੧੪੭