ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਜ਼ਾਦੀ ਦੇ ਦਿਨ ਤੋਂ ਅੱਸੀ ਸਾਲ ਅੱਗੇ ਚਲੇ ਗਏ ਹਾਂ ਅੱਜ ੧੫ ਅਗਸਤ ੧੯੪੮ ਨੂੰ ਪਰ ਫਰਕ ਕਿੰਨਾਂ ਕੁ ਪਿਆ ਹੈ ਸਾਡੀ ਆਮ ਜ਼ਿੰਦਗੀ ਵਿੱਚ-ਦਿੱਸਨ ਵਿੱਚ ਕੁਝ ਵੀ ਨਹੀਂ। ਸਾਡਾ ਹਿੰਦੁਸਤਾਨ ।

ਲੋਕ ਕੀ ਆਸ ਰਖਦੇ ਸਨ ਪਰ ਕੀ ਉਨ੍ਹਾਂ ਦੀਆਂ ਆਸਾਂ ਕਿਨਕਾ ਮਾਤਰ ਵੀ ਪੂਰੀਆਂ ਹੋਈਆਂ ? ਨਹੀਂ।ਖ਼ਿਆਲ ਸੀ ਕਿ ਆਜ਼ਾਦੀ ਸਾਡੇ ਰੋਣਿਆਂ ਨੂੰ ਹਾਸਿਆਂ ਵਿਚ ਬਦਲ ਦੇਵੇਗੀ ਪਰ ਨਹੀਂ ਸਾਡੇ ਰੋਣੇ ਹੋਰ ਵਧਦੇ ਜਾ ਰਹੇ ਹਨ, ਘਟੇ ਨਹੀਂ।

ਅਸੀ ਪਹਿਲੀ ਬਰਸੀ ਨੂੰ ਦਿਲੀ ਲਾਲ ਕਿਲੇ ਦੇ ਮੈਦਾਨ ਵਿਚ ਕੱਠੇ ਹੋਏ । ਲੱਖਾਂ ਦੀ ਭੀੜ ਸੀ । ਇਕ ਮੇਲੇ ਵਾਂਗ-ਅਸੀ ਆਏ ਤੇ ਤਮਾਸ਼ਾ ਵੇਖ ਕੇ ਚਲੇ ਗਏ । ਦਿਲ ਵਿਚ ਕਈ ਦੁੱਖ ਦਬੇ ਹੋਏ ਸਨ । ਹਰ ਥਾਂ ਪੈਸੇ ਵਾਲਿਆਂ ਦਾ ਰਾਜ | ਅਮੀਰ ਹੋਰ ਅਮੀਰ ਹੋ ਰਹੇ ਸਨ ਤੇ ਗ਼ਰੀਬ ਹੋਰ ਗ਼ਰੀਬ । ਸੋਚਿਆ ਸੀ ਕਿ ਏਸ ਫਰਕ ਨੂੰ ਮਿਟਾਣ ਦੇ ਯਤਨ ਹੋਣਗੇ ਪਰ ਫਰਕ ਦਿਨੋ ਦਿਨ ਵਧ ਰਿਹਾ ਹੈ ਸਗੋਂ ।

ਅੱਜ ਅਸੀ ਕੀ ਕਹਿ ਸਕਦੇ ਹਾਂ | ਅੱਜ ਜਦ ਕਿ ਸਾਡੇ ਲੀਡਰ ਆਪਣੇ ਨੇ । ਅੱਜ ਜਦ ਕਿ ਸਾਡਾ ਦੇਸ਼ ਆਪਣਾ ਏ, ਅੱਜ ਜਦ ਕਿ ਅਸੀ ਆਪ ਮਾਲਕ ਹਾਂ ਆਪਣੀ ਕਿਸਮਤ ਦੇ ॥१५२