ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/156

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦੁੂਰ ਗਏ ਪੀਆ ਪ੍ਦੇਸੀ ਲਈ ਇਕ ਤਰਲਾ।ਆਸ਼ਾ ਨਿਰਾਸ਼ਾ, ਰੋਣਾ ਤੇ ਗੁੱਸਾ ਕਿਸੇ ਇਕੱਲੀ ਜਾਨ ਨਾਲ ਮਨ-ਆਈ ਖੇਡ ਖੇਡਦੇ ਹਨ । ਜੀਅ ਕੀਤਾ, ਹਸਾ ਲਿਆ - ਜੀਅ ਕੀਤਾ, ਰੁਆ ਲਿਆ । ਖ਼ਿਆਲ ਦੀ ਦੁਨੀਆਂ ਵਿਚ ਕਿਸੇ ਦੋ ਗੱਲਾਂ ਕੀਤੀਆਂ, ਆਸ ਬਝ ਗਈ । ਖ਼ਿਆਲ ਦੇ ਨਾਲ ਨਾਲ ਕੋਈ ਬੁਤ ਰ ਗਿਆ, ਆਸ ਟੁੱਟ ਗਈ । ਇਹ ਆਸਾਂ ਤੇ ਫੁੱਲ ਰਿਹਾ ਜੀਵਨ ਕੀ ਜੀਵਨ ਹੈ ?

ਅਪਨੇ ਪਿਆਰ ਨਾਲ ਅਪਨਾਏ ਹੋਏ ‘ਅਪਨੇ ਸਦਾ ਸੁੰਦਰ ਹੁੰਦੇ ਹਨ । ਉਹ ਅਪਨਾ ਹੈ, ਪਿਆਰਾ ਹੈ ਤੇ ਉਸ ਦੀ ਸ਼ਕਲ ਸੂਰਤ ਪਿਆਰੀ ਹੈ। ਉਸਦੇ ਹੱਥ ਪੈਰ ਮੂੰਹ, ਸਾਰੇ ਅੰਗ ਸੋਹਣੇ ਹਨ। ਉਸਦਾ ਸੁਭਾ ਏਡਾ ਚੰਗਾ ਤੇ ਸ਼ਾਂਤੀ ਵਾਲਾ ਹੈ ਜਿਵੇਂ ਡੂੰਘਾ ਸਾਗਰ ਤੇ ਉਸਦੀ ਗੰਭੀਰਤਾ | ਉਹ ਮੇਰੇ ਪ੍ਰੇਮ ਦਾ ਕੇਂਦਰ ਹੈ, ਅਰਮਾਨਾਂ ਦਾ ਮਰਕਜ਼ ਹੈ । ਉਸਦੀ ਰਸਨਾਂ ਐਸੀ ਮਿੱਠੀ ਹੈ ਕਿ ਕਿਸੇ ਹੋਰ ਦੇ ਮੂੰਹੋਂ ਕੈਦੀ ਸੁਣਨ ਵਿਚ ਨਹੀਂ ਆਈ ।

ਪਰ ਘੁੰਨ ਹੈ ਤੇ ਇਕ ਕਿ ਇਹ ਰੂਪਮਾਨ ਆਏਗਾ ਕਦ ? ਵਿਛੋੜਾ ਜਰਨਾ ਔਖਾ ਹੈ, ਬਹੁਤ ਔਖਾ ਹੈ । ਇਕ ਛਿਨ ਨਹੀਂ ਕਟੀਵਾ ਤੇ ਦਿਨਾਂ ਦੇ ਦਿਨ ‘ਵਿਛੋੜੇ ਦੇ ਕਿਵੇਂ ਨਿਕਲਨ ? ਦਿਨੇ ਰਾਤੀ, ਸ਼ਾਮੀਂ ਪ੍ਰਭਾਤੀ, ਅਖਾਂ ਬਹਿੰਦੀਆਂ ਰਹਿੰਦੀਆਂ ਹਨ - ਕਿਸੇ ਨੂੰ ਉਡੀਕਦੀਆਂ, ਪਰ ਕਦ ਤਕ ?

ਗੱਲ ਮੁਕਾਇਆਂ ਮੁੱਕਦੀ ਹੈ । ਜੇ ਤੂੰ ਰੁੱਸ ਕੇ ਟੁਰ ਗਿਐ ਤਾਂ ਵਾਪਸ ਆ ਜਾਂ ਹੁਣ } ਅਪਨਿਆਂ ਨਾਲ ਕੋਈ ਰੁੱਸਦਾ ਨਹੀਂ। ਇਹ ਘਰ ਘਾਟ ਦੁਆਰੇ ਸੂਨੇ ਹਨ । ਤੂੰ ਨਹੀਂ ਤੇ ਕੁਛ ਵੀ ਨਹੀਂ ਹੈ ਤੇ ਆਊਂਗਾ ਤੇ ਵਸਾਏਂਗਾ ਤੇ ਏਸ ਲੲੀ ਅਾ