ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 

ਪਰਦੇ ਪਿੱਛੇ

[ਹੱਛੇ ਹੱਛੇ ਕਵਿਤਾਵਾਂ ਦੇ ਸੰਗ੍ਰਹਿ ਰਪਏ ਸਵਾ ਰੁਪਏ ਤੋਂ ਮਿਲਦੇ ਰਹੇ ਹਨ। ਜੋ ਕਰ ਕਿਤਾਬ ਵਿੱਚ ਸੱਠ ਸੱਤਰ ਜਾਂ ਅੱਸੀ ਕਵਿਤਾਵਾਂ ਹੋਣ ਤਾਂ ਇਕ ਕਵਿਤਾ ਦੀ ਕੀਮਤ 'ਇਕਾਈ' ਦੇ ਹਿਸਾਬ ਨਾਲ ਕੀ ਬਨੀ?--

ਇਕ ਪੈਸਾ।

ਕਾਗ਼ਜ਼ ਦੀਆਂ ਬਨੀਆਂ ਹੋਈਆਂ ਗੁਡੀਆਂ ਉੱਡਦੀਆਂ,ਹਨ। ਕਵੀ ਦੀ ਉਡਾਰੀ ਵੀ ਜੇ ਕਦੇ ਦਿਸ ਸਕਦੀ ਹੋਵੇ ਤਾਂ ਉਚ ਅਸਮਾਨਾਂ ਵਿੱਚ ਉੱਡਦੀ ਹੋਈ ਸ਼ਾਇਦ ਕੋਈ ਗੁੱਡੀ ਲਗੇ। ਕਵੀ ਦੀ ਏਸ ਉਡਾਰੀ ਨੇ ਕਵਿਤਾ ਨੂੰ ਜਨਮ ਦਿੱਤਾ। ਕਵਿਤਾਵਾਂ ਬਨੀਆਂ, ਲਿਖੀਆਂ ਗਈਆਂ ਤੇ ਫੇਰ ਛਪ ਕੇ ਕਿਤਾਬਾਂ ਦੀ ਸ਼ਕਲ ਵਿਚ ਇਕੱਠੀਆਂ ਹੋਕੇ ਪੈਸੇ ਪੈਸੇ ਵਿਕਨ ਬਾਜ਼ਾਰ ਵਿਚ ਆ ਗਈਆਂ। ਖ਼ਿਆਲ ਦਾ ਮੁਕਾਬਲਾ ਕੀਤਾ ਜਾਏ ਤਾਂ ਕਾਗ਼ਜ਼ ਦੀਆਂ ਗੁੱਡੀਆਂ ਵੀ ਉਸੇ ਭਾ ਪੈਸੇ ਪੈਸੇ ਮਿਲਦੀਆਂ ਹਨ।

ਇਕ ਵੇਰ, ਦੋਹਾਂ ਚੀਜ਼ਾਂ ਦਾ ਸਾਂਝਾਂ ਮੁੱਲ ਪਾਂਦਿਆਂ, ਮੇਰਾ ਕਵੀ-ਦਿਲ ਦੁਖਿਆ ਤੇ ਸੱਟ ਖਾੱਦੇ ਹੋਏ ਬਿਹਬਲ ਹਿਰਦੇ ਵਿਚੋਂ ਤੜਫਨਾਂ ਦੀਆਂ ਇਹ ਸਤਰਾਂ ਨਿਕਲੀਆਂ-

ਮੇਰੀਆਂ ਨਜ਼ਮਾਂ ਕੋਈ ਗੁੱਡੀਆਂ ਨਹੀਂ,
ਵੇਚਾਂ ਮੈਂ ਪੈਸੇ ਪੈਸੇ।]

*

੧੬