ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਦੀ ਦੁਨੀਆਂ ਦਿੱਸੇ
ਕੋਈ ਨਵੀਂ ਨਿਰਾਲੀ।
ਇਕ ਕੰਬਦੀ ਵਾੱਜੇ।
ਕੁਝ ਸੰਗਦੀ ਵਾੱਜੇ।
ਉਸ ਆਖਿੱਆ, ਜੀਵੇਂ!
ਸਦ ਸੁਖੀਆ ਥੀਵੇਂ।
ਇਕ ਅਰਜ਼ ਮੇਰੀ ਏ।
ਕੁਛ ਗ਼ਰਜ਼ ਮੇਰੀ ਏ।
ਜ਼ਰਾ ਸੁਣਦੇ ਜਾਓ।
ਮੇਰੇ ਵੇਖੋ ਘਾਉ।
ਕਲਕੱਤੇ ਆ ਕੇ।
ਹਾਇ! ਇਕ ਇਕ ਕਰ ਕੇ।
ਮੇਰੇ ਸਾਰੇ ਮਰ ਗਏ।
ਮੈਨੂੰ ਬੇਘਰ ਕਰ ਗਏ।
ਦੰਮ ਤੋੜ ਕੇ ਭੁੱਖੇ।
ਗਏ ਮੌਤ ਦੀ ਕੁੱਖੇ।
ਮਿੱਟੀ ਵਿੱਚ ਸੌਂ ਗਏ।
ਦੁੱਖ ਕਾਲ ਦੇ ਗੌਂ ਗਏ।

ਰਾਹ ਜਾਂਦੇ ਜਾਂਦੇ।
ਗ਼ਮ ਖਾਂਦੇ ਖਾਂਦੇ।
ਉਹ ਮੌਤ ਦਾ ਰਾਹੀ।
ਭੁੱਖ——ਭੁੱਖ ਦੀ ਗੁਆਹੀ।
ਟੁੱਰ ਗਿਆ ਇਕ ਬੰਨੇ।
ਕਿਤੇ ਸਾਥੀਆਂ ਵੰਨੇ।

੧੬੩