ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਤਰ੍ਹਾਂ ਦੀਆਂ ਹੋਰ ਝਾਕੀਆਂ ਇਕ ਨਹੀਂ, ਲੱਖਾਂ ਸਨ। ਕਾਸ਼ ਅਸੀਂ ਇਨ੍ਹਾਂ ਝਾਕੀਆਂ ਤੋਂ ਕੋਈ ਸਬਕ ਲੈ ਸਕਦੇ। ਬਰਮਾਂ ਦਾ ੧੯੪੨ ਵਿਚ ਸਾਥੋਂ ਖੁੱਸ ਜਾਣਾ ਤੇ ਚੌਲਾਂ ਦਾ ਬਹੁਤ ਤੋਟਾ ਹੋ ਜਾਣਾ ਕਾਲ ਦੇ ਕਾਰਨਾਂ ਵਿੱਚੋਂ ਮੁੱਖ ਕਾਰਨ ਸੀ, ਅਸੀ ਮੰਨਦੇ ਹਾਂ । ਬੰਗਾਲ ਵਿੱਚ ਪਏ ਹੋਏ ਚੌਲ, ਦੂਜੇ ਚੌਲ ਖਾਣ ਵਾਲਿਆਂ ਹਿੱਸਿਆਂ ਵਿਚ ਵੱਧ ਕੀਮਤ ਤੋਂ ਖ਼ਰੀਦ ਲਏ ਗਏ ਤੇ ਏਸ ਕਰਕੇ ਘਾੱੱਟਾ ਹੋਰ ਵਧੀਕ ਹੋ ਗਿਆ, ਇਹ ਵੀ ਠੀਕ ਹੈ। ਫੇਰ ਕੁਦਰਤੀ ਕਾਰਨਾਂ ਵਿੱਚ ਹੜਾਂ ਤੇ ਝੱਖੜਾਂ ਕਰ ਕੇ 'ਅਮਾਨ' ਦੀ ਫਸਲ ਵੀ ਬੰਗਾਲ ਵਿੱਚ ਬਹੁਤ ਘੱਟ ਹੋਈ, ਏਸ ਤੋਂ ਵੀ ਸਾਨੂੰ ਇਨਕਾਰ ਨਹੀਂ ਪਰ ਸਾਡੀ ਮੁਸਲਮ ਲੀਗੀ ਬੰਗਾਲ ਸਰਕਾਰ ਨੇ ਕੀ ਕੀਤਾ? ਕੀ ਉਸ ਵੇਲੇ ਭੁੱਖਿਆਂ ਨੂੰ ਅਨਾਜ ਖ਼ਰੀਦਨ ਵਾਸਤੇ ਮਾਇਕ ਸਾਹਿਤਾ ਦਿੱਤੀ ਗਈ? ਨਹੀਂ। ਕੀ ਉਨ੍ਹਾਂ ਨੂੰ ਕਾਲ ਦੀਆਂ ਹਾਲਤਾਂ ਹੁੰਦਿਆਂ ਹੋਇਆਂ ਵੀ ਕਰਜ਼ੇ ਦਿੱਤੇ ਗਏ? ਇਹ ਵੀ ਨਹੀਂ। ਅਸੀ ਪੁੱਛਦੇ ਹਾਂ ਕਿ ਕਿਉਂ ਨਾ ਸਾਰਾ ਮਿਲ ਸਕਦਾ ਅਨਾਜ ਖ਼ਰੀਦ ਲਿਆ ਗਿਆ ਤੇ ਰਾਸ਼ਨਿੰਗ ਦਵਾਰਾ, ਹਿੱਸੇ ਵੰਡੀ ਹਰ ਇਕ ਅਮੀਰ ਗ਼ਰੀਬ ਨੂੰ ਸਸਤੇ ਮੁਨਾਸਬ ਭਾ ਤੇ ਦਿੱਤਾ ਗਿਆ। ਮੁਕੰਮਲ ਰਾਸ਼ਨਿੰਗ ਹੁੰਦੀ, ਕੀਮਤਾਂ ਤੇ ਕੰਟਰੋਲ ਹੁੰਦਾ ਤੇ ਹਿਰਸ ਹਵਸ ਦੇ ਬੰਦਿਆਂ ਨੂੰ ਭਾਵੇਂ ਉਹ ਕਿਸਾਨ ਸਨ ਤੇ ਭਾਵੇਂ ਬਨੀਏ ਯਾ ਸਰਕਾਰੀ ਅਫਸਰ ਸਭ ਨੂੰ ਇੱਕੋ ਰੱਸੇ ਫਾਹੇ ਦਿੱਤਾ ਜਾਂਦਾ, ਫੇਰ ਜੋ ਹੁੰਦਾ ਸੋ ਹੁੰਦਾ। ਗ਼ਰੀਬ ਅਮੀਰ, ਆਈ ਮੁਸੀਬਤ ਨੂੰ ਰਲ ਮਿਲ ਕੇ, ਸਹਾਰ ਲੈਂਦੇ ਤੇ ਕੋਈ ਗਿਲਾ ਨਾ ਹੁੰਦਾ, ਕੋਈ ਸ਼ਕਾਇਤ ਨਾ ਹੁੰਦੀ। ਹਨੇਰ ਹੈ

ਕਿ ਅਨਾਜ ਦੇ ੨੦੬੦੦੦ ਟਨਾਂ ਵਿਚੋਂ ਬੰਗਾਲ ਸਰਕਾਰ ੧੪੧੦੦੦

੧੬੫