ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/166

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਟਨ ਕਲੱਕਤੇ ਵਾਸਤੇ ਰਖ ਲੈਂਦੀ ਹੈ ਤੇ ਸਿਰਫ ੬੫੦o੦ ਟਨ ਸਾਰੇ ਮੁਫੱਸਲ (ਪਿੰਡਾਂ, ਗਰਾਵਾਂ) ਵਿੱਚ ਭੇਜਿਆ ਜਾਂਦਾ ਹੈ। ‘ਮੁੜ ਮੁੜ ਆਪਣਿਆਂ ਨੂੰ ਵਾਲਾ ਹਿਸਾਬ ਹੈ!'
ਕਾਲ ਦੀ 'ਪੁੱਛ ਗਿਛ ਕਮੀਸ਼ਨ ਰੀਪੋਰਟ’ ਦਾ ਯਾਰਵਾਂ ਸਬਕ ਤੇ ਉਸ ਦਾ ਅਖ਼ੀਰਲਾ ਪੈਰਾ ਪੜ੍ਹਨ ਯੋਗ ਹੈ। ਪੁੱਛ ਗਿਛ ਕਮੀਸ਼ਨ ਦੇ ਮੈਂਬਰ ਐਉਂ ਲਿਖਦੇ ਹਨ:-
‘ਕਾਲ ਦੇ ਕਾਰਨਾਂ ਦੀ ਪੜਤਾਲ ਕਰਨੀ ਸਾਡੇ ਵਾਸਤੇ ਬੜਾ ਸ਼ੋਕ ਭਰਿਆ ਕੰਮ ਸੀ। ਸਾਡੇ ਤੇ ਇਕ ਮਹਾਨ ਦੁਰਘਟਨਾਂ ਦਾ ਡੂੰਘਾ ਅਸਰ ਛਾਇਆ ਰਿਹਾ ਹੈ। ਬੰਗਾਲ ਦੇ ੧੫ ਲੱਖ ਗ਼ਰੀਬ ਅਜੇਹੇ ਹਾਲਾਤਾਂ ਦਾ ਸ਼ਿਕਾਰ ਹੋਏ ਜਿਹਨਾਂ ਵਿਚ ਉਹਨਾਂ ਦਾ ਅਪਣਾ ਕੋਈ ਦੋਸ਼ ਨਹੀਂ ਸੀ। ਸਮਾਜ ਦੀਆਂ ਬਾਹਵਾਂ ਅਪਣੇ ਕਮਜ਼ੋਰ ਸਾਥੀਆਂ ਦੀ ਰਖਸ਼ਾ ਨ ਕਰ ਸਕੀਆਂ। ਨਿਰਸੰਦੇਹ ਇਖ਼ਲਾਕੀ ਤੇ ਸਮਾਜਕ ਤਾਣਾ ਬਿਲਕੁਲ ਟੁੱਟ ਚੁਕਾ ਹੋਇਆ ਸੀ ਤੇ ਏਸ ਦੇ ਨਾਲ ਨਾਲ ਰਾਜ ਪ੍ਰਬੰਧ ਵੀ ਖ਼ਤਮ ਹੋ ਚੁੱਕਾ ਹੋਇਆ ਸੀ'।
ਏਸੇ ਕਾਲ ਦੀ ਇਕ 'ਨੰਗੀ ਤਸਵੀਰ' ਮੈਂ ਏਸ ਕਵਿਤਾ ਵਿੱਚ ਰਖੀ ਹੈ। ਇਕ ਰਾਹੀ ਮੈਨੂੰ ਵੀ ਇਕ ਵੇਰ ਕਿਤੇ ਮਿਲਿਆ ਸੀ ਪਰ ਮੇਰੀਆਂ ਨਜ਼ਰਾਂ ਵਿੱਚ ਉਹ ਪੈਂਡਾ ਕਰਨ ਵਾਲਾ ਸਾਧਾਰਨ ਰਾਹੀ ਨਹੀਂ ਸੀ। ਉਹ ਮੌਤ ਵਲ ਜਾ ਰਿਹਾ ਸੀ ਆਪ ਟੁਰ ਕੇ--ਉੱਥੇ--ਜਿੱਥੇ ਉਸਦੇ ਸਾਰੇ ਘਰ ਦੇ ਅੱਗੇ ਹੀ ਪਹੁੰਚ ਚੁੱਕੇ ਹੋਏ ਸਨ।

 

*

੧੬੬