ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਗਿਆ
ਮੀਂਹ ਆ ਗਿਆ

ਸਈਆਂ ਨੇ ਪਾਇਆ ਤੋਤੜਾ।
ਰੀਝਾਂ ਦਾ ਇਕ ਤਮੱਚੜਾ।
ਕਿਤੇ ਕਿਤੇ ਖੋਹ ਪਈ ਜ਼ਰਾ
ਕਿਸੇ ਨੇ ਕਿਸੇ ਵਲ ਤੱਕ ਕੇ,
ਹੱਸ ਕੇ ਕਿਹਾ।
ਨੀ ਕਾਹਲੀਏ!
ਓਧਰ ਤੇ ਵੇਖ
ਸਾਵਨ ਤੇਰਾ
ਛੰਮ ਛੰਮ ਕਰਦਾ
ਆ ਗਿਆ
ਨੀਂ
ਆ ਗਿਆ।

ਆ ਗਿਆ
ਮੀਂਹ
ਆ। ਗਿਆ

੧੬੭