ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੁਝ ਆਪਣੀ ਬਾਬਤ

ਪੱਛਨ ਵਾਲੇ ਪੁੱਛਦੇ ਹਨ ਕਿਉਂ ਭਈ! ਕੀ ਗੱਲ ਏ? ਤੇਰਾ ਗੁਮਾਣ ਕਿੱਧਰ ਗਿਆ? ਲੋਕੀ ਪੈਸੇ ਪੈਸੇ ਨਜ਼ਮਾਂ ਵੇਚਦੇ ਸਨ, ਤੂੰ ਖਾਰ ਖਾਧੀ, ਦੁੱਖ ਮੰਨਿਆ ਤੇ ਇਕਤਰਾਂ ਏਸ ਸੱਟ ਨੇ ਤੈਨੂੰ ਏਨ੍ਹਾਂ ਦੁਖੀ ਕੀਤਾ ਕਿ ਤੂੰ ਇਕ ਚੀਜ਼ ਲਿਖ ਮਾਰੀ-

ਮੇਰੀਆਂ ਨਜ਼ਮਾਂ ਕੋਈ ਗੁੱਡੀਆਂ ਨਹੀਂ,
ਵਚਾਂ ਮੈਂ ਪੈਸੇ ਪੈਸੇ।

ਇਹ ਬੇਰੋਬੀ ਮਹਿਸੂਸ ਕਰ ਕੇ ਤੇ ਫੇਰ ਏਸ ਮਨ-ਆਈ ਨੂੰ ਲਿਖਤ ਦਾ ਰੂਪ ਦੇ ਕੇ, ਤੂੰ ਕਿਉਂ ਅਪਨੇ 'ਟੁੱਟੇ ਖਡੌਣੇ' ਕੱਠੇ ਕਰ ਕੇ ਕਿਤਾਬ ਦੀ ਸ਼ਕਲ ਵਿਚ ਦੁਨੀਆਂ ਸਾਮ੍ਹਣੇ ਲਿਆਂਦੇ? ਫਰਕ ਸਿਰਫ਼ ਏਨਾਂ ਹੈ ਕਿ ਹੋਰ ਨਜ਼ਮਾਂ ਪੈਸੇ ਪੈਸੇ ਵਿਕਦੀਆਂ ਸਨ ਤੇ ਤੇਰੀਆਂ ਸ਼ਾਇਦ ਦੋ ਦੋ ਜਾਂ ਤਿੰਨ ਤਿੰਨ ਪੈਸੇ ਵਿਕਨਗੀਆਂ। ਆਖਨ ਵਾਲੇ ਯਾਦ ਕਰਵਾਓਨਗੇ ਕਿ ਉਦੋਂ ਸਸਤਾ ਜ਼ਮਾਨਾ ਸੀ ਤੇ ਨਜ਼ਮਾਂ ਪੈਸੇ ਪੈਸੇ ਵਿਕਦੀਆਂ ਰਹੀਆਂ ਪਰ ਹੁਣ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਚਾਰ ਪੰਜ ਗੁਨਾਂ ਵਧੀਆਂ ਹੋਈਆਂ ਹਨ ਸੋ ਕੀ ਹੋਇਆ ਜੇ ਤੇਰੀਆਂ ਨਜ਼ਮਾਂ ਕੁਛ ਵਧ ਮੁੱਲ ਤੋਂ ਖ਼ਰੀਦੀਆਂ ਜਾਣਗੀਆਂ। ਏਸ ਗੱਲ ਦਾ ਉੱਤ੍ਰ ਮੇਰੇ ਪਾਸ ਕੋਈ ਨਹੀਂ ਸਿਵਾਏ ਏਸ ਦੇ ਕਿ ਮੈਂ ਅਪਨੇ ਬਦਲੇ ਹੋਏ ਖ਼ਿਆਲਾਂ ਦਾ ਦੋਸ਼ ਓਹਨਾਂ ਦੋਸਤਾਂ ਦੇ ਸਿਰ ਮੜ੍ਹਾਂ ਜਿਨ੍ਹਾਂ ਮੇਰੇ ਹੱਥ ਪੈਰ ਬੱਧੇ ਤੇ ਜਾਣ ਬੁਝ ਕੇ ਮੈਨੂੰ ਨਸ਼ਰ ਕੀਤਾ। ਮੇਰੇ ਦੋਸਤ ਮੇਰੇ ਸ਼ੁਭ-ਚਿੰਤਕ ਹਨ, ਮੈਂ ਜਾਣਦਾ ਹਾਂ। ਮੈਨੂੰ

੧੭