ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਝੂਠੀ ਲਾਲੜਾ ਤੋਂ ਅੱਖਾਂ ਮੀਟ ਕੇ ਕਿਸੇ ਸੱਚੀ ਚਾਹ ਵਿਚ ਅਪਨੀ ਕੋਈ ਹੋਰ ਦੁਨੀਆਂ ਵਜਾਵਾਂ । ਇਨਾਂ ਕੋਠੀਆਂ ਮਹੱਲਾਂ ਤੋਂ ਪਰੇ ਇਕ ਚੋਂ ਕੋਈ ਕੱਖਾਂ ਦੀ ਝੰਗੀ ਹੋਵੇ ਜਿੱਥੇ ਰੱਬ-ਪਿਆਰ ਵਿਚ ਕੁਦਰਤ ਦੇ ਸਾਜ਼, ਮੋਰੇ ' ਸਾਥੀ ਹੋਣ ਤੇ ਉਥੇ ਜੁੜਕੇ ਮੈਂ ਅਪਨੀ ਮਨ-ਤੁੰਗਾਂ ਗਾਵਾਂ 'ਤੇ ਲਿਖਾਂ - ਲਿਖਾਂ ਤੇ ਗਾਂਵਾਂ । ਅਜ ਕਲ ਦੀ ਮੋਰੀ ਹਾਲਤ ਕੀ ਹੈ ? ਮੈਂ ਜੀਉਂਦਾ ਹਾਂ ਪਰ ਮਰਿਆ ਮਰਿਆ, ਦਿਨ ਕੱਟਦਾ ਹਾਂ ਪਰ ਚੁੱਕਿਆਂ ਚੁੱਕਿਆ । ਹਾਸੇ ਮੇਰੇ ਜੀਵਨ ਵਿਚ ਨਹੀਂ । ਪਿਆਰ ਮੋਰਾ ਠੋਕਰਾਂ ਹੀ ਖਾਂਦਾ ਰਿਹਾ ਹੈ, ਕਿਤੇ ਡਿਗ ਪਿਆ ਤੇ ਫਿਰ ਉਠ ਬੈਠਾ - ਕਿਤੇ ਉਠ ਬੈਠਾ ਤੇ ਫੇਰ ਡਿਗ ਪਿਆ । ਪਿਆਰ, ਸਚਾਈ, ਇਨਸਾਫ, ਹਮਦਰਦੀ-ਮੈਨੂੰ ਆਪਨੇ ਦਾਇਰੇ ਵਿਚ ਕਿਧਰੇ ਨਹੀਂ ਦਿਸਦੇ । ਜਿਥੋਂ ਤਕ ਯਾਦ ਕਰ ਸਕਦਾ ਹਾਂ, ਮੇਰਾ ਖਿਆਲ ਹੈ ਮੈਂ ਕਦੋ ਛ ਨਹੀਂ ਮੰਗਿਆ ਤੇ ਜੇ ਕਿਤੇ ਭੁੱਲ ਭੁਲੇਖੇ ਮੰਗ ਬੈਠਾ ਹਾਂ ਤਾਂ ਇਹ ਮਿਲਿਆ ਕਦੇ ਨਹੀਂ । ਏਸੇ ਲਈ ਮੈਂ ਆਖਦਾ ਹਾਂ ਕਿ ਇਹ ਦਿਸਦੀ ਦੁਨੀਆਂ ਮੇਰੇ ਲਈ ਨਹੀਂ ਤੇ ਮੈਂ ਏਸ ਦੁਨੀਆਂ ਲਈ ਨਹੀਂ। ਅਸੀਂ ਇਕ ਦੂਜੇ ਨੂੰ ਕੈਰੀਆਂ ਨਜ਼ਰਾਂ ਨਾਲ ਬਖਦੇ ਹਾਂ, ਕੁਛ ਕੁਛ ਓਪਰਾਪਨ ਹੈ ਸਾਡੇ ਦੋਹਾਂ ਵਿਚਕਾਰ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਥਾਂ ਹੈ ਕਿਧਰੋਂ ਮੁੰਦਰਾਂ ਵਿਚ, ਇਸ ਨਮਾਇਸ਼ੀ ਦੁਨੀਆਂ ਤੋਂ ਦੂਰ ਕਿਧਰੋ ਇਕਲੇ ਸੁੰਨਸਾਨ ਜੰਗਲ ਵਿਚ - ਕਿਧਰੇ ਬਸਤੀ ਤੋਂ ਦਰਾਡੇ ਕਿਧਰੋ ਪਹਾੜਾਂ ਦੇ ਪੈਰਾਂ ਵਿਚ - ਕਿਧਰੇ ਬ੍ਰਿਛਾਂ ਬੂਟਿਆਂ ਦੇ ਕੋਲ, ਫੁੱਲਾਂ ਦੇ ਕਲਾਵਿਆਂ ਵਿਚ -- ਕਿਧਰੇ ਗੰਗਾ, ਜਮਨਾ, ਗੋਮਤੀ ਦੇ ਕਿਨਾਰੇ । ਪਰ ਅਫ਼ਸੋਸ ਆਸਾਂ ਵੀ ਕਦੇ ਪੂਰੀਆਂ ਹੋਈਆਂ ਨੇ : ਜੋ ਹੋ ਸਕਦੀਆਂ ਤਾਂ ਪਤਾ ਨਹੀਂ ਕੀ ਕੀ ਹੋ ਜਾਂਦਾ ? ਇਹ ਕਿਤਾਬ ਮੇਰੀ ਨਿਮਾਨੀ ਜਹੀ ਕੋਸ਼ਸ਼ ਹੈ । ਸਮੇਂ ਸਮੇਂ