ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਖ਼ਿਆਲ ਮੈਂ ਖੁੱਲੀ, ਬੰਦ ਜਾਂ ਅੱਧ ਮੀਟੀ ਤੇ ਅੱਧ ਖੁਲੀ ਕਵਿਤਾ ' ਵਿਚ ਸਿਰਫ਼ ਜਜ਼ਬੇ ਨਾਲ ਬੱਧੇ ਹੋਏ ਧਾਗੇ ਵਿਚ ਪਰੋਈ ਹੈ ! ਖੇ ਆਗੂ ਕੋਈ ਨਹੀਂ। ਮੈਂ ਕਿਸੇ ਥਾਂ ਤੋਂ ਨਕਲ ਨਹੀਂ ਕੀਤੀ ਤੇ ਕੋਈ ਛੰਦਾ ਬੰਦੀ ਪੜ ਕੇ ਜਾਂ ਅਲੰਕਾਰਾਂ ਨੂੰ ਯਾਦ ਕਰਕੇ ਅਪਨੇ ਖ਼ਿਆਲਾਂ ਤੇ ਭਾਰ ਨਹੀਂ ਪਾਇਆ । ਮੈਂ ਲਿਖਿਆ ਹੈ ਆਜ਼ਾਦ ਹੋਕੇ, ਆਪਨੀ ਹੀ ਕਾਢ ਨਾਲ ਬਨਾਏ ਹੋਏ ਬੰਦਾਂ ਵਿਚ ਅਪਨੀ ਤਰਜ਼ ਦੀ ਵਖਰੀ ਚੀਜ਼ - ਜਿਵੇਂ ਬਨ ਗਈ, ਬਨ ਗਈ । ਕੋਈ ਤਰਅੰਦਦ ਨਹੀਂ ਕੀਤਾ ਕਿ ਕੋਈ ਖ਼ਾਸ ਚੀਜ਼ ਕਿਸੇ ਖ਼ਾਸ ਸ਼ਕਲ ਵਿਚ ਰਖੀ ਜਾਵੇ ਤੇ ਇਹ ਕਵਿਤਾਵਾਂ ਦਾ ਸੰਗੁਹ ਤੁਹਾਡੇ ਹੱਥਾਂ ਵਿਚ ਹੈ । ਏਸ ਨੂੰ ਪੜ੍ਹਕੇ, ' ਕੀ ਆਖਾਂ, ਧਿਤਕਾਰ ਸਕਦੇ ਹੋ, ਤੁਹਾਡਾ ਅਖ਼ਤਿਆਰ ਹੈ । ਜੀਅ ਚਾਹੇ ਤੇ ਕੋਈ ਚੰਗੀ ਲਗੀ ਸਤਰ ਕਦੀ ਗੁਨਗੁਨਾ ਕੇ ਮੈਨੂੰ ਯਾਦ ਕਰ ਸਕਦੇ ਹੋ, ਪਿਆਰ ਨਾਲ, ਤੁਹਾਡੀ ਖ਼ੁਸ਼ੀ ਹੈ । ਕੋਈ ਖ਼ਿਆਲ ਮੌਲਕ ਜਾਪੇ, ਉਸ ਦੀ ਦਾਦ ਦੇ ਸਕਦੇ ਹੋ, ਮੇਰਾ ਹੌਸਲਾ ਵਧੇਗਾ । ਤੁਹਾਡਾ ਪਿਆਰ ਤੇ ਸਤਕਾਰ ਮੈਨੂੰ ਬਨਾ ਸਕਦਾ ਹੈ ਤੇ ਮੇਰੀ ਕਦਰ ਪਾ ਸਕਦਾ ਹੈ। ਕਿਤਾਬ ਅਰਪਣ ਕਰਨ ਲਗਿਆਂ ਮੇਰੇ ਸਾਮਣੇ ਕਈ ਨਾਮ ਸਨ । ਸਭ ਤੋਂ ਪਹਿਲੇ ਮੇਰੇ ਸਵਰਗ-ਵਾਸੀ ਪਿਤਾ ਡਾਕਟਰ 'ਬਲਵੰਤ ਸਿੰਘ ਜੀ (ਅੰਮੂਤਸਰ ਵਾਲੇ) ਯਾਦ ਆਏ ਜਿਹੜੇ ੨੪ ਅਪਰੈਲ ੧੯੨੪ ਵਿਚ ਮੈਨੂੰ ਯਤੀਮ ਛਡ ਗਏ ਸਨ ਮੇਰੇ ਪਿਤਾ ਵਲਾਇਤ ਪਾਸ ਡਾਕਟਰ ਸਨ। ਉਹਨਾਂ ਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ ਸੀ । ਮਸ਼ਹੂਰ ਤੇ ਚੰਗੇ ਸਿਆਣੇ ਡਾਕਟਰਾਂ ਵਿਚੋਂ ਸਨ । ਹੱਥ ਵਿਚ ਸ਼ਿਫਾ ਸੀ । ਸਭਾ ਦੇ ਨੇਕ ਸਨ । ਗਰੀਬਾਂ ਲਈ ਦਿਲ ਵਿਚ ਦਰਦ ਸੀ; ਉਹਨਾਂ ਦਾ ਮੁਫਤ ਇਲਾਜ ਕਰਦੇ ਤੇ ਮੁਫ਼ਤ ਹੀ ਦਵਾਈ ਵੀ ਦੇਂਦੇ । ਗੁਰੂ ਦੀ ਕਿਰਪਾ ਸੀ, ਹਛੀ , ਖ਼ਾਸੀ ਆਮਦਨੀ ਸੀ, ਮੋਟਰਾਂ ਸਨ, ਨੌਕਰ ਚਾਕਰ ਤੇ ਹਰ ਤਰਾਂ ਲਹਿਰਾਂ ਬਹਿਰਾਂ ।