ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/205

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਦੀ ਵੰਡ ਇਤਹਾਸ ਦਾ ਇਕ ਵਰਕਾ ਹੈ, ਕੋਈ ਖ਼ਿਆਲੀ ਚੀਜ਼ ਨਹੀਂ ਹੁਣ। ਵੰਡ ਤੋਂ ਪਹਿਲੇ ਤੇ ਬਾਅਦ ਦੀ ਕੱਟ ਵੱਡ ਦੇ ਦ੍ਰਿਸ਼ ਚਿਰਾਂ ਤਕ ਸਾਡੇ ਜਿਗਰਾਂ ਦੇ ਨਾਸੂਰ ਬਨੇ ਰਹਿਨਗੇ।
ਰਹੁ ਆਇਆ ਹੈ ਸੋਚ ਕੇ ਅਪਨੇ ਦੇਸ਼ ਦੀ ਦੇਵਤਾ ਗਰੀ। ਬੰਦਿਆਂ ਦੇ ਦੇਵਤੇ ਬਨਾਣ ਵਿਚ ਸਾਡਾ ਮੁਲਕ ਬੜਾ ਤਾਕ ਹੈ। ਕੀ ਹੋਇਆ ਜੇ ਅਸੀਂ ਕਿਸੇ ਮਹਾਤਮਾਂ ਦੀ ਸੁਆਹ ਦੇਸ਼ਾਂ ਪ੍ਦੇਸ਼ਾਂ ਵਿਚ ਵੰਡ ਛੱਡੀ। ਮੇਰਾ ਸਤਿਕਾਰ ਮਹਾਤਮਾਂ ਗਾਂਧੀ ਵਾਸਤੇ ਕਿਸੇ ਹੋਰ ਨਾਲੋਂ ਘੱਟ ਨਹੀਂ। ਉਹ ਸਾਡੇ ਰਾਸ਼ਟਰ ਪਿਤਾ ਸਨ ਤੇ ਉਹਨਾਂ ਸਾਨੂੰ ਠੀਕ ਆਜ਼ਾਦੀ ਦੀ ਰਾਹ ਤੇ ਲਿਆ ਖੜਾ ਕੀਤਾ ਪਰ ਇਹ ਚੀਜ਼ ਵੀ ਮੈਨੂੰ ਰੋਕ ਨਹੀਂ ਸੱਕੀ ਕਿ ਮੈਂ ਉਹਨਾਂ ਦੁਖਿਆਰਿਆਂ ਬਾਬਤ ਮਹਿਸੂਸ ਨਾਂ ਕਰਾਂ ਜਿਹਨਾਂ ਦੀਆਂ ਨੰਗੀਆਂ ਲਾਸ਼ਾਂ ਨੂੰ ਕੱਫਨ ਤਕ ਵੀ ਨਸੀਬ ਨਾਂ ਹੋ ਸੱਕਿਆ ਤੇ ਮਹਿਸੂਸ ਕਰਦੇ ਹੋਏ ਅਪਨੀ ਕਲਮ ਰੋਕ ਲਵਾਂ।
ਪੁੱਛੋ ਭਲਾ ਪੰਜਾਬ ਵਿੱਚ ਵੱਸਨ ਵਾਲੇ ਲੋਕਾਂ ਦਾ ਇਸ ਵਿਚ ਕੀ ਦੋਸ਼ ਹੈ ਕਿ ਆਜ਼ਾਦੀ ਮਿਲਨ ਤੇ ਵੰਡ ਮੰਨ ਲਈ ਜਾਂਦੀ ਹੈ। ੩ ਜੂਨ ਤੋਂ ਲੈ ਕੇ ੧੫ ਅਗਸਤ ੧੯੪੭ (ਵੰਡ ਵਾਲੇ ਦਿਨ) ਤੱਕ ਥਾਂ ਥਾਂ ਤੋਂ ਨੇਤਾਵਾਂ ਦੇ ਸੁਨੇਹੇ ਜਾਂਦੇ ਹਨ ਕਿ ਪੰਜਾਬੀਓ, ਡਟੇ ਰਹੋ ਤੇ ਪੰਜਾਬ ਨਾਂ ਛੱਡੋ। ਢਾਈ ਮਹੀਨੇ ਤੱਕ ਲੋਕਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਕਿਸੇ ਦਾ ਵਾਲ ਵਿੰਗਾ ਨਹੀਂ ਹੋਣਾ; ਵੰਡ ਹੋ ਗਈ ਤਾਂ ਫਿਰ ਕੀ ਹੋਇਆ। ਲੋਕੀ ਐਂਵੇਂ ਦੁਚਿਤੀ ਵਿਚ ਬੈਠੇ ਰਹਿੰਦੇ ਹਨ ਜਾਂ ਕੁਛ ਚਿਰ ਵਾਸਤੇ ਪੱਛਮੀ ਪੰਜਾਬ ਤੋਂ ਚਲੇ ਔਂਦੇ ਹਨ ਕਿ ੧੫ ਅਗਸਤ ਤੋਂ ਬਾਅਦ ਵਾਪਸ ਆ ਜਾਵਾਂਗੇ ਪਰ ਫੇਰ ਹੁੰਦਾ ਕੀ ਹੈ..........

*

੨੦੫