ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/206

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਲਾਪ-ਬੋਲ

ਅੱਜ ਦੌੜ ਰਿਹਾ ਏ ਦਿੱਲ।
ਜਾ ਦੌੜ, ਦੌੜ ਕੇ ਮਿਲ।
ਬੱਦਲੀ ਦੇ ਨਾਲ ਚੰਨ।
ਓ ਮੰਨ, ਮੇਰਾ ਆੱਖਾ ਮੰਨ।

ਆਕਾਸ਼ ਹੈ ਜ਼ਮੀਨ ਤੇ।
ਕੋਈ ਜਿਵੇਂ ਲਿਵ-ਲੀਨ ਤੇ।
ਮਿਲੇ ਹੋਏ ਨੇ ਦੂਰ ਓਹ।
ਚੰਨੇ ਦਾ ਦੁਖ ਨੂਰ ਓਹ।

ਤਾਰੇ ਵੀ ਕੋਲ ਕੋਲ ਹੋ।
ਚੁੱਪ ਹੋਏ, ਗਏ ਨੇ ਖੋ।
ਅੱਖਾਂ ਤੋਂ ਅੱਥਰੂ ਕੇਰਦੇ।
ਬੀਤੇ ਸਮੇਂ ਦੇ ਫੇਰ ਦੇ।

ਪਾਣੀ ਸਾਗਰਾਂ ਦੇ ਵੱਲ।
ਗਾ ਰਿਹਾ ਏ ਚੱਲ ਚੱਲ
ਲਹਿਰਾਂ ਦੇ ਵਿੱਚ ਜਨੂਨ ਏ।
ਇਕ ਇਕ ਤੜਪ ਮੇਰੇ ਲਈ,
ਜ਼ਖਮਾਂ ਦੇ ਉੱਤੇ ਲੂਣ ਏ।

ਪੱਥਰ ਪੱਥਰਾਂ ਕੋਲ ਨੇ।
ਹਰ ਥਾਂ ਮਿਲਾਪ-ਬੋਲ ਨੇ।
ਐਸੇ ਸਮੇਂ ਕੋਈ ਇਕ ਜੀਅ।
ਕੀ ਕਰੇ ਕਿਸੇ ਯਾਦ ਦੀ?

੨੦੬