ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/208

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਖ਼ੂਨੋਂ ਖ਼ੂਨ ਪੰਜਾਬ

ਕਿਸਮਤ ਨਾਲ
ਦਿਨ ਗ਼ਮਾਂ ਦੇ ਕੱਟ ਕੱਟ ਕੇ
ਕਦੇ ਸੁੱਖ ਦੀ ਆਵੇ ਰਾਤ।
ਸੁੱਤਿਆਂ ਅਡੋਲ,
ਚੁਪ ਚਪੀਤੇ
ਅੱਗ.....ਅੱਗ
ਲਗ ਉੱਠੇ ਪ੍ਰਭਾਤ।
ਕਰਫੀਊ ਅੰਦਰ
ਇਹ ਫਿਰਕੂ ਗੁੰਡੇ
ਘਰ ਫੂਕ ਕੇ ਕਰਨ ਤਮਾਸ਼ਾ,
ਕੌਣ ਇਹ ਕੰਮ ਕਰਾਵੇ।
ਅਫਸਰਾਂ ਦੀ ਸ਼ਹਿ ਉੱਤੇ
ਅੱਜ ਕੌਣ ਬਹਾਦਰ,
ਕੌਣ ਡਰਪੋਕ ਸਦਾਵੇ।
ਸੀਨਾ ਹੋਇਆ ਛੇਕੋ ਛੇਕ
ਜੀਊਣ ਨਹੀਂ ਦੇਦੇਂ
ਨਿਤ ਦੇ ਤਾਹਨੇ।
ਪੰਜਾਬ ਦੀ ਗੁੰਡੇ ਗਰਦੀ ਨੂੰ
ਜਾਂ ਨੀਚਾਂ ਦੀ ਬੇਦਰਦੀ ਨੂੰ-
ਮੈਂ ਕੀ ਦੱਸਾਂ,
ਦੁਨੀਆ ਜਾਣੇ।

੨੦੮