ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/209

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤਾਂ ਜਹੀ ਏ
ਅੱਜ ਵੀ ਰਾਤ।
ਪਰ ਕੇਡੀ ਔਖੀ,
ਖ਼ਤਰਿਆਂ-ਭਰੀ,
ਦੁੱਖਾਂ ਦੀ ਇਹ
ਜਾਗੱਨ-ਰਾਤ।
ਅੱਖੀਆਂ ਸਾਮ੍ਹਣੇ
ਆਉਣ ... ... ...ਜਾਣ।
ਦਿਲ-ਹਿਲਾਵੇਂ ਸਾਕੇ ਐਸੇ,
ਸਹਿਮੇਂ ਦਿਲਾਂ ਨੂੰ
ਘਾਟਾਂ ਪਾਣ।
ਕਸਾਈਆਂ ਵਾਂਗੂ
ਕੋਹੇ ਬੰਦੇ,
ਤੇਲ ਪਾ ਕੇ
ਜੀਊਂਦੇ ਸਾੜੇ।
ਜ਼ਹਿਰ ਦੇ ਛੁਰੇ
ਲੁਕ ਲੁਕ ਮਾਰੇ,
ਸੱਜ-ਵਿਆਹੀਆਂ ਦੇ
ਖੋਹੇ ਲਾੜੇ।
ਔਰਤਾਂ ਨਾਲ ਜਬਰ ਤਸ਼ੱਦਦ
ਬੱਚੇ ਟੁਕੜੇ ਟੁਕੜੇ ਕੀਤੇ।
ਬਹੁਗਿਣਤੀ ਦੀ ਸ਼ੇਖੀ ਉੱਤੇ
ਮਾਸੂਮਾਂ ਨਾਲ ਬਦਲੇ ਲੀਤੇ।

੨੦੯