ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/210

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਚ ਸੋਚ ਕੇ
ਸੋਚਾਂ ਇਹ ਨੇ-
ਅਜਿਹੇ ਤਸੀਹੇ
ਤੇ ਅੱਤਿਆਚਾਰ।
ਨਾ ਮੁੱਕਨ ਵਾਲੀ ਇਕ ਖੇਡ
ਕੋਈ ਜਿੱਤ ਨਹੀਂ,
ਕੋਈ ਹਾਰ।
ਇਹ ਚਲੰਤ ਖਾਤੇ ਕੁਝ ਐਸੇ
ਜਿਉਂ ਕਲਕੱਤੇ ਤੇ ਨੌਖਾਲੀ
ਦਾ ਪ੍ਰਤਿਕਰਮ-ਬਿਹਾਰ।
ਇਕ ਥਾਂ ਤੇ ਕੀਤਾ ਜ਼ੁਲਮ
ਦੂਜੀ ਥਾਂ ਤੋਂ ਮਿਲ ਜਾਂਦਾ ਏ
ਬਿਲਕੁਲ ਉਹੋ ਵਣਜ ਵਿਹਾਰ।

ਅੱਜ ਖ਼ੂਨੋ ਖ਼ੂਨ ਪੰਜਾਬ।
ਖਿੱਚ ਘਸੀਟ
ਵੱਖਰੇ ਵੱਖਰੇ‘ਸਤਾਨਾਂ' ਦੀ
ਕੋਈ ਪਾਕਸਤਾਨ।
ਕੋਈ ਰਾਜਸਥਾਨ।
ਹੱਦ-ਬੰਦੀਆਂ ਦਾ ਜ਼ੋਰ।
ਪਾਟੋ-ਧਾੜ ਦਾ ਸ਼ੋਰ।
ਇਕ ਕੌਮ ਦੀ ਵੱਖਰੀ ਫਿਤਰਤ
ਮੁਲਕ ਦੇ ਟੁਕੜੇ ਪਈ ਕਰਦੀ-
'ਤਕਸੀਮ ਹਿੰਦ'
ਉਹਨਾਂ ਦਾ ਨਾਅਰਾ

੨੧੦