ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/211

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸਤਰਾਂ ਸਾਡੀ ਵੀ ਮੰਗ,
ਸਾਡਾ ਏ ਸਾਰਾ ਪੰਜਾਬ।
ਸਾਡੀ ਹੱਦ
'ਰਾਵੀ' ਨਹੀਂ ਹੋਣੀ
ਸਾਡੀ ਹੱਦ ਹੋਸੀ 'ਚੰਨਾਬ'।

ਪਿੰਡੀ ਦੇ ਜ਼ਖ਼ਮ
ਅਜੇ ਅੱਲੇ।
ਅੰਮ੍ਰਤਸਰ ਲਾਹੌਰ ਦੀਆਂ ਅੱਗਾਂ
... ... ... ... ...
... ... ... ... ...
... ... ... ... ...
ਥਾਂ ਥਾਂ ਉੱਤੇ
ਚਾਕੂ ਛੁਰੇ
ਪਸਤੌਲ ਗੋਲੀਆਂ;
ਕਤਲ ਆਮ ਇਹ
ਨਵੀਂ ਕਿਸਮ ਦਾ,
ਵੇਖ ਵੇਖ
ਅਸੀ ਹੋਏ ਹਾਂ ਝੱਲੇ।
ਓਧਰ ਨਫਰਤ ਦਾ ਜਨੂਨ।
ਵੰਗਾਰ ਰਿਹਾ ਏ ਸਾਡਾ ਜੋਸ਼;
ਦਿਲ ਦਿਮਾਗ਼ ਬੇਕਾਰ ਨੇ ਹੋਏ

੨੧੧