ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/212

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਾਤਮਾਂ ਦੇ ਉਪਦੇਸ਼ ਬੇਤਾਲ,
ਅੱਜ ਏ ਇਕੋ ਇਕ ਖ਼ਿਆਲ,
ਖ਼ੂਨ ਦੇ ਬਦਲੇ ਖ਼ੂਨ।

ਹਿੰਦੀਓ ਓਏ!
ਸਮਾਂ ਏ ਹਾਲੀ
ਸੋਚੋ ਸਮਝੋ,
ਵਿਚਾਰ ਕਰੋ।
ਸਦੀਆਂ ਹੋ ਗਈਆਂ
ਓ ਤੁਹਾਨੂੰ
ਕੱਠਿਆਂ ਰਹਿ ਕੇ;
ਹੁਣ ਵੀ ਕਰ ਸਕਦੇ ਹੋ ਮੇਲ;
ਗ਼ਲਤ ਸਿਖਾਵਤ
ਛੱਡ ਕੇ ਪਾਸੇ,
ਗਲੇ ਮਿਲੋ ਤੇ
ਪਿਆਰ ਕਰੋ।

ਏਸਤਰਾਂ ਦੀਆਂ
ਸੋਚਾਂ ਅੰਦਰ,
ਕਈ ਸੋਚਾਂ ਹੋਰ।
ਮੇਲ ਮਿਲਾਪ ਦੀ ਚਾਹ ਇਕ ਪਾਸੇ,
ਦੂਜੇ ਪਾਸੇ ਖ਼ਤਰੇ ਦਾ ਸ਼ੋਰ।

੨੧੨