ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/214

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


੧੯ ਮਈ ੧੯੪੭ ਦੀ ਗੱਲ ਹੈ ਜਦ ਮੈਂ ਦਿੱਲੀ ਤੋਂ ਗੁਜਰਾਂਵਾਲੇ ਗਿਆ ਸਾਂ। ਇਹ ਪੰਜਾਬ ਦੀ ਵੰਡ ਤੋਂ ਪਹਿਲੇ ਦਾ ਜ਼ਿਕਰ ਹੈ। ਘਰ ਦੇ ਸਾਰੇ ਅੱਗੇ ਹੀ ਉੱਥੇ ਸਨ। ਆਪਨੇ ਮਿਲੇ ਤੇ ਰਾਤ ਫਰਸ਼ੀ ਬਿਸਤਰੇ ਕਰ ਕੇ, ਗੱਲਾਂ ਕਰਦੇ ਕਰਾਂਦੇ, ਸਾਰੇ ਇੱਕੋ ਛੱਤ ਥੱਲੇ ਸੁੱਤੇ। ਬੜੇ ਚਿਰ ਪਿੱਛੋਂ ਇਹ ਸੁੱਖ ਦੀ ਰਾਤ ਆਈ ਸੀ ਜਦ ਸਾਰੇ ਮਿਲੇ ਮਿਲਾਏ ਪਰ ਉਸ ਰਾਤ ਜੋ ਕੁਛ ਸਾਡੇ ਨਾਲ ਬੀਤੀ, ਉਸ ਦੀ ਸਾਰੀ ਵਿਥਿੱਆ ਮੇਰੀ ਏਸ ਨਜ਼ਮ ਵਿੱਚ ਹੈ। ਪੱਛਮੀ ਪੰਜਾਬ ਵਿੱਚ ਮੁਸਲਮਾਨਾਂ ਦਾ ਜਨੂਨ ਕਿਸ ਹੱਦ ਤਕ ਅਪੜ ਚੁੱਕਾ ਸੀ ਏਸ ਦਾ ਨਕਸ਼ਾ "ਅੱਜ ਖ਼ੂਨੋ ਖੂਨ ਪੰਜਾਬ" ਵਿੱਚ ਖਿੱਚਿਆ ਦਿਸੇਗਾ। ਮੇਰੇ ਖ਼ਿਆਲ, ਲੋਕਾਂ ਦੇ ਉਸ ਸਮੇਂ ਦਿਆਂ ਖ਼ਿਆਲਾਂ ਦੀ, ਇਨ ਬਿਨ ਤਸਵੀਰ ਹੋਣਗੇ--ਅੱਜ ਅਗਰ ਇਹ ਖ਼ਿਆਲ ਕੁਛ ਨਰਮ ਪੈ ਗਏ ਹੋਣ ਤਾਂ ਇਸ ਵਿੱਚ ਮੇਰਾ ਕੋਈ ਵੱਸ ਨਹੀਂ।
ਏਸ ਨਜ਼ਮ ਦਾ ਆਦਿ ਤੇ ਅੰਤ ਕਿਸੇ ਵੱਖਰੀ ਲੈ ਵਿੱਚ ਹੈ। ਵਿਚਕਾਰ ਦੇ ਬੰਦ, ਵੰਡ ਦੇ ਦਿਨਾਂ ਦੀ ਨਫਰਤ ਤੇ ਉਸ ਦੇ ਕਾਰੇ ਦੱਸਦੇ ਹਨ। ਸਾਰੀ ਰਾਤ ਜਾਗਦਿਆਂ ਤੇ ਕਈ ਵਾਰਦਾਤਾਂ ਹੋਈਆਂ ਸੁਣ ਕੇ, ਮਨ ਦੀ ਅਵਸਥਾ ਕੀ ਸੀ?--ਇਹ ਅੰਤਮ ਸਤਰਾਂ ਜ਼ਾਹਰ ਕਰਦੀਆਂ ਹਨ।

ਅਜੇਹੀ ਰਾਤ ਦੀ ਸਵੇਰ ਕਿਸਤਰਾਂ ਦੀ ਹੋਵੇ? ਕੌਣ ਅਨੁਮਾਣ ਲਾ ਸਕਦਾ ਹੈ--ਪਤਾ ਨਹੀਂ ਜ਼ਿੰਦਗੀ ਰਹੇ ਸੀ ਕਿ ਨਾਂ ਤੇ ਜੇ ਰਹੇ ਤਾਂ ਕਿਸ ਹਾਲਤ ਵਿੱਚ।

 

*

੨੧੪