ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/215

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ਨੂਟ ਕੇ

ਪਹਾੜੀ ਉੱਤੇ
ਸਿਖਰ ਦਾ ਟੀਸੀ
ਤੱਕਾਂ ਚਾਰ ਚੁਫੇਰੇ
ਵੇਖਾਂ ਸਾਥ
ਕੋਈ ਸਾਥ
ਦੂਰ ਦੇਸ਼ ਦਾ।

ਅੱਧਵਾਟੇ ਵਿਚਕਾਰ
ਇਕ ਲੜਕੀ ਬੇਆਸ
ਵੇਖੇ ਏਧਰ ਓਧਰ
ਸੋਚ ਕਿੱਧਰ ਜਾਵੇ
ਫਿਕਰਾਂ ਦੇ ਵਿੱਚ ਡੁੱਬੀ
ਰੋਵੇ ਜ਼ਾਰੋ ਜ਼ਾਰ।

ਰੱਬ ਸਬੱਬੀ
ਨਜ਼ਰਾਂ ਮਿਲੀਆਂ
ਓਹ ਤੱਕਨੀ————
ਇਕ ਪਿਆਰ ਦੀ ਤੱਕਨੀ;
ਇਹ ਤੱਕਨੀ————
ਵਿਸ਼ਵਾਸ ਦੀ ਸੂਚਕ;
ਸੋਚਿਆਂ......
ਸੋਚ ਲਿਆ ਇਕ ਛਿਨ;
ਫੇਰ ਝਟ ਫੈਸਲਾ ਕਰ ਕੇ
ਦੌੜ੍ਹ ਪਿਆ ਮੈਂ ਵਾਹੋ ਦਾਹੀ,
ਅੱਖਾਂ ਨੂਟ ਕੇ।

੨੧੫