ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/218

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਥੀ ਦੀ ਚੋਣ "ਦੂਰ ਦੇਸ਼" ਜਾਂ ਜੀਵਨ-ਸਫਰ ਲਈ। ਬੀਤੇ ਹੋਏ ਸਮੇਂ ਦੀ ਇਕ ਘਟਨਾ ਅੱਖਾਂ ਸਾਮ੍ਹਣੇ ਆ ਜਾਂਦੀ ਹੈ। ਦੇਰ ਦੀ ਗੱਲ ਹੈ ਇਕ ਵਾਰ ਸ੍ਰੀ ਪੰਜੇ ਸਾਹਿਬ ਜਾਣ ਦਾ ਸੱਬਬ ਬਨਿਆ ਸੀ। ਉੱਥੇ ਵਲੀ ਕੰਧਾਰੀ ਦੀ ਪਹਾੜੀ ਤੇ ਵੀ ਚੜ੍ਹੇ। ਉੱਤੇ ਸਿਖਰ ਤੇ ਪਹੁੰਚ ਕੇ ਥੱਲੇ ਨਜ਼ਰ ਮਾਰੀ ਤਾਂ ਅੱਧ ਵਿਚਕਾਰ ਇਕ ਲੜਕੀ ਖੜੀ ਦਿੱਸੀ। ਉਸਨੇ ਉੱਚੀ ਸਾਰੀ ਆਵਾਜ਼ ਦਿੱਤੀ,'ਆ ਜਾਓ ਨਾਂ,ਅੱਖਾਂ ਨੂਟ ਕੇ'। ਪਤਾ ਨਹੀਂ ਇਹ ਆਵਾਜ਼ ਉਸਨੇ ਅਪਨੇ ਸਾਥੀਆਂ ਨੂੰ ਦਿਤੀ ਸੀ ਜਾਂ ਕਿਸੇ ਹੋਰ ਨੂੰ ਪਰ ਮੇਰੀ ਸਮਝ ਮੈਨੂੰ ਧੋਖਾ ਦੇ ਗਈ ਤੇ ਇਸ ਆਵਾਜ਼ ਦੀ ਗੂੰਜ ਕਈ ਵਾਰ ਮੇਰੇ ਕੰਨਾਂ ਵਿੱਚ ਔਂਦੀ ਰਹੀ ਹੈ; ਉਸ ਵੇਲੇ ਮੈਂ ਤ੍ਰਬਰ ਪੈਂਦਾ ਹਾਂ ਤੇ ਸੋਚਨ ਲਗ ਜਾਂਦਾ ਹਾਂ ਕਿ ਕਿਧਰੇ ਮੈਨੂੰ ਤਾਂ ਨਹੀਂ ਕਿਸੇ ਨੇ ਬੁਲਾਇਆ.......'ਆ ਜਾਓ ਨਾਂ, ਅੱਖਾਂ ਨੂਟ ਕੇ'।

ਏਸ ਕਵਿਤਾ ਦਾ ਸਿਰ-ਲੇਖ 'ਅੱਖਾਂ ਨੂਟ ਕੇ' ਉਸ ਆਵਾਜ਼ ਦੀ ਗੂੰਜ ਹੈ। ਖ਼ਿਆਲ ਖ਼ਿਆਲ ਵਿਚ ਇਉ ਦਖਦਾ ਹਾਂ ਕਿ ਓਹੋ ਲੜਕੀ ਕਿਸੇ ਹੋਰ ਰੂਪ ਵਿਚ ਜੀਵਨ ਸਾਥ ਮੰਗ ਰਹੀ ਹੈ। ਰੱਬ ਸੱਬਬੀ ਨਜ਼ਰਾਂ ਮਿਲਦੀਆਂ ਹਨ ਤੇ ਜੀਵਨ ਵੀ ਮਿਲਾ ਦਿੱਤੇ ਜਾਂਦੇ ਹਨ ਪਰ ਕੁਝ ਚਿਰ ਬਾਅਦ ਪਤਾ ਨਹੀਂ ਕਿਉਂ ਸਫਰ ਕੁਝ ਫਿੱਕਾ ਫਿੱਕਾ ਹੋ ਜਾਂਦਾ ਹੈ। ਉਸ ਵਕਤ ਇਕ ਅਰਜੋਈ ਮਨੋਂ ਨਿਕਲਦੀ ਹੈ ਕਿ ਰੱਬਾ ਕਿਸੇ ਤਰਾਂ ਉਸ ਦੀ ਪਿਆਰ-ਤੱਕਨੀ ਤੇ ਮੇਰੀ ਵਿਸ਼ਵਾਸ ਤੱਕਨੀ-ਇਹ ਤੱਕਨਆਂ ਸਾਨੂੰ ਕੱਠਿਆਂ ਪਾਰਲੇ ਦੇਸ਼ (ਏਸ ਜ਼ਿੰਦਗੀ ਤੋਂ ਬਾਅਦ)ਲੈ ਜਾਣ-ਅੱਖਾਂ ਨੂਟ ਕੇ।

*

੨੧੮