ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/219

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਚਾਂ ਨੇ ਕਿਉਂ?

ਮੇਰੇ ਰੁਝੇਂਵੇਂ ਦੇਖ ਨਾਂਹ।
ਤੱਤਾਂ ਦੇ ਹੋਰ ਫੇਰ ਨਾਲ,
ਘੜਿਆ ਗਿਆ ਕਲਬੂਤ ਇਕ;
ਉਸ ਦੇ ਅੰਦਰ ਦਿਲ ਨਹੀਂ,
ਉਸਦੇ ਰੁਖੇਵੇਂ ਦੇਖ ਨਾਂਹ।

ਕੀ ਪਤਾ ਕੀ ਸੰਸਕਾਰ?
ਮੈਨੂੰ ਐਉਂ ਘੁੱਟੇ ਹੋਏ!
ਕਿਹੜੇ ਦੁੱਖਾਂ ਦੇ ਪਹਾੜ
ਮੇਰੇ ਸਿਰ ਟੁੱਟੇ ਹੋਏ।
ਸੋਚਾਂ ਨੇ ਕਿਉਂ? ਕਿਸ ਕਾਰਨ?
ਬੁੱਝੀ ਬੁੱਝੀ ਤਬੀਅਤ
ਤੇ ਖ਼ਾਮੋਸ਼ੀ ਹਰਦਮ,
ਮੈਨੂੰ ਕਿਉਂ ਜੀਊਂਦਾ ਮਾਰਨ?
ਮੈਂ ਕੀ ਕਰਾਂ?
ਕੀ ਨਾਂ ਕਰਾਂ?

ਅਪਨੀ ਕੋਸ਼ਸ਼ ਕਰਦਿਆਂ ਵੀ
ਖ਼ੁਸ਼ੀ ਸਾਰੀ ਘੁੱਲ ਰਹੀ ਏ।
ਤੇਰਾ ਪਿਆਰ ਹੁੰਦਿਆਂ ਵੀ।
ਜਿੰਦਗੀ ਪਰ ਰੁੱਲ ਰਹੀ ਏ।

੨੧੯