ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋ ਵਾਹ ਵਾ!

ਦਿਲ ਵਿਚ ਆਇਆ ਕਿ ਮੇਰੀ ਪਹਿਲੀ ਕਿਤਾਬ ਪਿਤਾ ਜੀ ਦੀ ਯਾਦ ਵਿਚ ਹੋਵੇ।

ਏਸ ਤੋਂ ਬਾਅਦ ਮੈਨੂੰ ਆਪਣੀ ਸ੍ਵਰਗ-ਵਾਸੀ ਭੈਣ ਦਾ ਖ਼ਿਆਲ ਆਇਆ। ਉਸ ਦਾ ਨਾਂ ਸੀ 'ਬਸੰਤ'। ਮੈਨੂੰ ਬੜੀ ਪਿਆਰੀ ਸੀ ਉਹ। ਇਕ ਵੇਰ ਉਸਨੂੰ ਪੈਰ ਤੇ ਗੰਭੀਰ ਹੋ ਗਿਆ ਤੇ ਵਧਦਾ ਵਧਦਾ ਲਤ ਤਕ ਆ ਗਿਆ; ਡਾਕਟਰਾਂ ਨੇ ਕਿਹਾ, ਲਤ ਵਢਾ ਦਿਓ। ਮੇਰੀ ਭੈਣ ਮੰਨੇ ਨਾਂ, ਜ਼ਿਦ ਕਰੇ: ਮੈਂ ਆਖਿਆ ਤੇ ਝਟ ਮੰਨ ਗਈ। ਕਿੰਨਾ ਭਰਪੂਰ ਪਿਆਰ ਸੀ ਭੈਣ ਦਾ ਆਪਣੇ ਭਰਾ ਵਾਸਤੇ। ਪਰ ਲਤ ਬਢਾਣ ਨਾਲ ਵੀ ਉਹ ਵਿਚਾਰੀ ਬਚ ਨਾਂ ਸਕੀ ਤੇ ਚਲੀ ਗਈ ਸਾਨੂੰ ਛੱਡ ਕੇ। ਮੈਂ ਓਦੋਂ ਬੰਬਈ ਸਾਂ ਤੇ ਮੇਰੇ ਪਿੱਛੇ ਹੀ ਉਸ ਵਿਚਾਰੀ ਦੀ ਮੌਤ ਹੋਈ, ਅੰਮ੍ਰਿਤਸਰ ਵਿਚ।

ਸੋਚਿਆ ਕਿ ਇਹ ਕਿਤਾਬ ਭੈਣ ਬਸੰਤੀ ਦੇ ਪਿਆਰ ਗੋਚਰੇ ਹੋਵੇ।

ਤੀਜੇ ਦਰਜੇ ਤੇ ਇਕ ਹੋਰ ਭੈਣ ਚੇਤੇ ਆਈ ਜਿਹੜੀ ਮੇਰੀ ਧਰਮ ਦੀ ਭੈਣ ਸੀ। ਉਸਦਾ ਨਾਂ ਸੀ 'ਫੁੱਲਾਂ'। ਇਕ ਨਜ਼ਮ ਵੀ ਹੈ। ਉਸਤੇ, ਏਸ ਕਿਤਾਬ ਵਿਚ। ਇਹ ਭੈਣ ਦੁਨੀਆਂ ਦੀਆਂ ਨਜ਼ਰਾਂ ਵਿਚ ਮੇਰੀ ਸਕੀ ਭੈਣ ਤਾਂ ਨਹੀਂ ਸੀ ਪਰ ਮੈਨੂੰ ਆਪਣੀ ਥਾਂ ਸਕੀਆਂ ਭੈਣਾਂ ਤੋਂ ਵੀ ਵਧ ਸੀ ਤੇ ਬਹੁਤ ਹੀ ਪਿਆਰੀਆਂ ਚੀਜ਼ਾਂ ਵਿਚੋਂ ਇਕ ਸੀ।

ਫੈਸਲਾ ਕਰਨ ਦੇ ਨੇੜੇ ਹੀ ਸਾਂ ਕਿ ਇਹ ਕਿਤਾਬ 'ਫੁੱਲਾਂ' ਦੇ ਨਮਿਤ ਕਰਾਂ।

ਪਰ ਇਹ ਸਵਰਗੀ ਰੂਹਾਂ ਮੈਨੂੰ ਮਾਫ ਕਰਨ ਤੇ ਮੇਰੀ ਬੇਵਸੀ ਤੱਕਨ। ਮੈਂ ਫੇਰ ਵੀ ਸੋਚਦਾ ਰਿਹਾ ਤੇ ਵਕਤੀ ਖ਼ਿਆਲਾਂ ਦਾ ਇਕ ਹੋਰ ਰੰਗ ਜਿਹੜਾ ਮੇਰੀਆਂ ਨਜ਼ਮਾਂ ਮਜ਼ਦਰ ਦਾ ਬੱਚਾ, ਦਿਲ ਤਾਰ ਤਾਰ, ਗ਼ਰੀਬਾਂ ਨੂੰ, ਮਾਨੁਖਤਾ ਕਿਉਂ, ਪੀੜ ਪੀੜ ਏ,

२२