ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/221

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਹ ਗੁਜ਼ਰੇ ਜ਼ਮਾਨੇ

ਅੱਜ ਆਇਆ ਸਾਂ
ਕਿਸੇ ਦਾ ਕਾਸਦ ਬਨ ਕੇ-
ਉਹ ਗੁਜ਼ਰੇ ਜ਼ਮਾਨੇ
ਫੇਰ ਯਾਦ ਕਰਵਾਣ ਲਈ।
ਕੋਈ ਰਲ ਬੀਤੀਆਂ ਘੜੀਆਂ
ਮੁੜ ਕੇ ਅੱਜ ਦੁਹਰਾਣ ਲਈ।
ਤੈਨੂੰ ਦੱਸਨਾ ਸੀ
ਵਾਸਤਾ ਦੇ ਕੇ
ਕਿਸੇ ਦੇ ਹੰਝੂਆਂ ਦਾ-
ਕਿ ਉਹ ਡਬਡੁਬਾਏ ਨੈਣ
ਜਿਹੜੇ ਛੱਡ ਗਿਆ ਸੈਂ
ਤੂੰ ਰੋਂਦੇ ਰੋਂਦੇ-
ਓਹ ਅੱਜ ਵੀ
ਓਵੇਂ ਹੀ ਰੋਂਦੇ ਨੇ।
ਭਰਦੇ ਨੇ,ਡੁਲ੍ਹਦੇ ਨੇ,
ਡੁਲ੍ਹਦੇ ਨੇ,ਭਰਦੇ ਨੇ,
ਕੀ ਕਰਨ?
ਦਰਦ ਦਿਲ ਦਾ
ਏਵੇਂ ਹੀ ਧੋਂਦੇ ਨੇ।

੨੨੧