ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/222

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓ ਸੁਨੇਹੀ!
ਉਹਦੇ ਅਸਥਿਰ ਪਿਆਰ ਦੇ ਸੂਚਕ ਨੇ
ਉਹਦੇ ਵਗਦੇ ਨੈਣ!
ਖੁੱਲੇ ਰਹਿੰਦੇ ਨੇ ਸਦਾ।
ਭੱਲੇ ਰਹਿੰਦੇ ਨੇ ਸਦਾ!

ਕਿਸੇ ਮਿਤ੍ਰ ਦਾ ਸੁਨੇਹਾ ਉਹਦੇ ਪਿਆਰੇ ਵੱਲ। ਰੁਬਰੂ ਹੋਕੇ ਤਾਂ ਏਸ ਸੁਨੇਹੇ ਦੇ ਟੁੱਟੇ ਫੁੱਟੇ ਅੱਖਰ ਨਾਂ ਪਹੁੰਚ ਸਕੇ ਪਰ ਹਾਂ ਤਸਅਵੁਰ ਵਿਚ ਮੈਂ ਉਹ ਗੁਜ਼ਰੇ ਜ਼ਮਾਨੇ ਜ਼ਰੂਰ ਯਾਦ ਕਰਵਾ ਦਿੱਤੇ। ਕੋਈ ਵਕਤ ਸੀ ਜਦ ਪਿਆਰ ਦੀਆਂ ਲੰਮੀਆਂ ਲੰਮੀਆਂ ਪੀਂਘਾਂ ਪਾਈਆਂ ਗਈਆਂ ਸਨ। ਅੱਜ ਮੈਂ ਕਿਸੇ ਦੇ ਹੰਝੂਆਂ ਦਾ ਵਾਸਤਾ ਦੇ ਕੇ ਉਸੇ ਪਿਆਰ ਦੀ ਖ਼ੈਰਾਤ ਮੰਗੀ। 'ਸਨੇਹੀ' ਨੂੰ ਦਸਿਆ ਉਸ ਦੇ ਪਿਆਰੇ ਦਾ ਅਬਦਲ ਪਿਆਰ ਜਿਸ ਵਿਚ ਸਮੇਂ ਨੇ ਕੋਈ ਤਬਦੀਲੀ ਨਹੀਂ ਲਿਆਂਦੀ ਸੀ। ਪ੍ਰੇਮੀ ਦੇ ਨੈਣ ਸਦਾ ਖੁੱਲੇ ਹੋਏ, ਕਿਸੇ ਦੀ ਦੀਦ ਦੇਖਨ ਲਈ ਤੇ ਵਿਚਾਰੇ ਹਮੇਸ਼ਾ ਭੁੱਲਦੇ ਰਹਿੰਦੇ ਕਿਉਂਕਿ 'ਕੋਈ' ਜਿਸ ਨੂੰ ਉਹ ਉਡੀਕਦੇ ਹਨ, ਉਹ ਔਂਦਾ ਨਹੀਂ। ਇਕ ਤਰਲਾ ਸੀ ਸੁੱਤੇ ਹੋਏ ਪਿਆਰ ਨੂੰ ਜਗਾਣ ਦਾ। ਸ਼ਾਇਦ ਉਹ ਗੁਜ਼ਰੇ ਜ਼ਮਾਨੇ ਕਿਸੇ ਦੀਆਂ ਅੱਖਾਂ ਅੱਗੇ ਲਿਆਣ ਨਾਲ ਫੇਰ ਕੋਈ ਤਾਰ 'ਓਸ' ਦੇ ਦਿਲ ਅੰਦਰ ਟੁਣਕ ਪਵੇ ਤੇ ਉਸ ਦੇ ਪਿਆਰ ਨੂੰ ਮੋੜਾ ਪਾ ਜਾਏ।

*

੨੨੨