ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/224

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਨਜ਼ਮ ਵਿਚ ਇਕੋ ਚੀਜ਼ ਦੇ ਦੋ ਵੱਖਰੋ ਪੋਜ਼ ਹਨ। ਦਰਦ ਭਰਿਆ ਮੁਕਾਬਲਾ ਹੈ ਪਿਕਨਿਕ ਦੀ ਇਕ ਤਸਵੀਰ ਦਾ ਦੂਜੀ ਨਾਲ। ਅਮੀਰਾਂ ਦੇ ਪਿਕਨਿਕ ਤੋਂ ਅਸੀ ਵਾਕਫ ਸਾਂ। ਖ਼ੁਸ਼ੀ ਖ਼ੁਸ਼ੀ ਘਰੋਂ ਬੇਘੱਰ ਹੋਣਾ ਅਸੀ ਜਾਣਦੇ ਸਾਂ ਪਰ ਗ਼ਰੀਬਾਂ, ਬੇਘਰਾਂ ਤੇ ਸ਼ਰਨਾਰਥੀਆਂ ਦਾ ਪਿਕਨਿਕ ਅਸੀਂ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਹੈ।

ਪ੍ਰੇਮੀਆਂ ਨੇ ਖੋਝ ਕੀਤੀ। ਪਿਆਰ ਲਈ ਮਾਹੌਲ ਦੀ ਜ਼ਰੂਰਤ ਸੀ। ਕੁਦਰਤ ਵਿਚੋਂ ਇਹ ਦਾਤ ਮਿਲ ਗਈ ਤੇ ਲੋੜੀਂਂਦਾ ਘਾੱੱਟਾ ਪੂਰਾ ਹੋ ਗਿਆ। ਬਾਗ਼ਾਂ ਦੇ ਅੰਦਰ ਜਾਂ ਨਦੀ ਕਿਨਾਰੇ ਪੰਜ ਸਤ ਦਸ ਦੋਸਤ ਪਿਆਰੇ ਬੈਠ ਜਾਂਦੇ। ਆਪੇ ਆਪ ਪਕਾਂਦੇ ਤੇ ਖਾਂਦੇ। ਮਿੱਠੀਆਂ ਮਿੱਠੀਆਂ ਗੱਲਾਂ ਵਿਚ ਸਮਾਂ ਬੀਤਦਾ। ਸੁਹਾਣੀਆਂ ਘੜੀਆਂ ਯਾਦ ਦਾ ਵਿਸ਼ੇਸ਼ ਹਿੱਸਾ ਬਨ ਜਾਂਦੀਆਂ ਤੇ ਇਹ ਦੁਨੀਆ ਭਰ ਭਰ ਖ਼ੁਸ਼ੀਆਂ ਵੰਡਦੀ ਦਿਸਦੀ।

ਅੱਜ ਸ਼ਰਨਾਰਥੀਆਂ ਦਾ ਪਿਕਨਿਕ 'ਸੜਕਾਂ ਕਿਨਾਰੇ' ਤੇ "ਖੋਲਿਆਂ ਦੇ ਅਦਰ' ਕਿੱਨਾਂ ਮਜਬੂਰੀਆਂ ਵਿੱਚ ਹੋ ਰਿਹਾ ਹੈ-ਕੀ ਅਸੀ ਜਾਣਦੇ ਨਹੀਂ?

*

੨੨੪