ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/225

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ




ਚੰਗਾ ਬੁਰਾ

ਮੈਨੂੰ ਯਾਦ ਏ
ਬੀਤੇ ਸਮੇਂ ਦੀ ਇਕ ਗੱਲ
ਕਿਸੇ ਨੇ ਕਿਹਾ ਸੀ
ਅੱਖਾਂ ਵਿੱਚ ਹੰਝੂ ਭਰ ਕੇ
ਜੋ ਕਿਤੇ ਤੂੰ
ਮੇਰੇ ਜੀਵਨ ਦਾ ਸਾਥ.....
ਮੈਂ ਕਿਹਾ ਨਹੀਂ-
ਏਸ ਜਨਮ ਵਿੱਚ ਨਹੀਂ।

ਸੰਜੋਗਾਂ ਦਾ ਜ਼ੋਰ।
ਕਛ ਭਾਵੀ ਸੀ ਹੋਰ।
ਕਿਸੇ ਨੇ ਅਪਨਾ ਲਿਆ।
ਅਪਨਾ ਹੀ ਬਨਾ ਲਿਆ।
ਤੇ ਆਖਿਆ ਨਾਥ........

ਕਿਸੇ ਲਈ ਮੈਂ ਸੁਪਨਾ ਹਾਂ
ਹਾਇ ਕਿੰਨਾ ਚੰਗਾ।
ਕਿਸੇ ਲਈ ਮੈਂ ਜੀਵਨ ਹਾਂ
ਹਾਇ ਕਿੱਨਾ ਬੁਰਾ।

੨੨੫