ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/226

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਤਿੰਨ-ਨੁੱਕਰੀ ਪਿਆਰ ਕਹਾਣੀ, ਜਿਹੜੀ ਜ਼ਿਆਦਾ ਵਿਸ਼ੇਸ਼ਤਾ ਦੀ ਮੰਗ ਨਹੀਂ ਕਰਦੀ। ਬੀਤੇ ਸਮੇਂ ਦੀਆਂ ਗੱਲਾਂ ਅਕਸਰ ਯਾਦ ਆਇਆ ਕਰਦੀਆਂ ਨੇ ਤੇ ਖ਼ਾਸ ਕਰ ਇਕ ਐਸੀ ਮੰਗ ਜਿਹੜੀ ਹੰਝੂਆਂ ਦੀ ਸਤਹ ਤੋਂ ਆਵੇ ਅਜੇਹੀ ਬੀਤੀ ਨੂੰ ਭੁੱਲ ਜਾਨਾ ਕੁਛ ਅਸੰਭਵ ਹੈ।

ਜ਼ਿੰਦਗੀ ਵਿਚ ਹਰ ਨਿਸ਼ਾਨੇ ਦੀ ਦੌੜ ਹੈ। ਵੱਖੋ ਵੱਖ ਸਧਰਾਈਆਂ ਅੱਖਾਂ ਇਕੋ ਇਕ ਚੰਨ ਤਾਰਾ ਨੀਝ ਲਾ ਲਾ ਤਕਦੀਆਂ ਹਨ ਤੇ ਦਿਲ ਹੀ ਦਿਲ ਵਿਚ ਉਸਨੂੰ ਅਪਣਾ ਬਨਾਨਾ ਚਾਹੁੰਦੀਆਂ ਹਨ। ਅਪਨੀ ਅਪਨੀ ਕਿਸਮਤ ਕਹਿ ਲਵੋ ਜਾਂ ਕੋਸ਼ਸ਼-ਕੋਈ ਵਿਚਾਰਾ ਕਾਮਯਾਬ ਹੁੰਦਾ ਹੈ ਤੇ ਕੋਈ ਨਾਕਾਮਯਾਬ। ਬਹੁਤੇ ਜੀਵਨ ਦੁਨੀਆਂ ਵਿਚ ਨਾਕਾਮਯਾਬ ਹੁੰਦੇ ਹਨ ਪਰ ਪਤਾ ਨਹੀਂ ਲਗਦਾ।

ਚਾਹ ਤੇ ਉਸਦੀ ਪਰਨਤਾ ਵਿੱਚ ਲੱਖਾਂ ਕੋਹਾਂ ਦਾ ਫਰਕ ਹੈ। ਚਾਹ ਕਦੀ ਪੂਰਨ ਨਹੀਂ ਹੁੰਦੀ ਤੇ ਜੇ ਹੋ ਜਾਏ ਤਾਂ ਉਹ ਚਾਹ ਨਹੀਂ ਰਹਿੰਦੀ।

ਏਸ ਨਜ਼ਮ ਦਾ ਅਖ਼ੀਰ ਦੂਰੀ ਦਾ ਫਰਕ ਤੇ ਉਸਦਾ ਸੁਹਣਪ ਦਸਦਾ ਹੈ। ਇੱਕੋ ਚੀਜ਼ ਨਾਂ ਮਿਲਨ ਕਰ ਕੇ ਖਿੱਚਦੀ ਰਹਿੰਦੀ ਹੈ ਤੇ ਉੱਹੋ ਚੀਜ਼ ਮਿਲਨ ਸਦਕਾ ਆਮ ਬਨ ਜਾਂਦੀ।

*

੨੨੬