ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/227

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀ ਅੰਨੇ!

ਅਸੀ ਅੰਨੇ!
ਅਸੀ ਅੰਨੇ!
ਕੁਦਰਤ ਦੇ ਢਿੱਡ ਵਿੱਚ ਪਈਆਂ
ਬੁੱਝ ਨਾਂ ਸਕਦੇ
ਹੋਣੀ ਦੀਆਂ ਖੇਡਾਂ;
ਕਹੇ ਸੁਝਾਖੇ
ਪੱਟੀ-ਬੰਨੇ।
ਅਸੀ ਅੰਨੇ!

ਜੀਵਨ ਅੰਦਰ।
ਕੀ ਭਰੋਸਾ ਏ
ਕਿਸੇ ਚੀਜ਼ ਦਾ?
ਵਸਦਾ ਰਸਦਾ ਪਰਵਾਰ
ਤ੍ਰਥੱਲੀਆਂ ਦੇ ਮੂੰਹ ਜਾ ਪੈਂਦੇ
ਬਚਦਾ ਬਚਦਾ।
ਦੇਰ ਨਹੀਂ ਲਗਦੀ
ਨਜ਼ਰ ਫਿਰਦਿਆਂ;
ਲੱਖੋਂ ਕੱਖ
ਘਰੋਂ ਬੇਘੱਰ
ਸੱਜ-ਵਿਆਹੀ ਤੀਂਵੀਂ ਬੇਵਾ
ਬੱਚਾ ਯਤੀਮ ਜਨਮ ਤੋਂ ਪਹਿਲੋਂ;
ਸਭ ਕੁਛ ਦੇਖ ਸੁਣ ਕੇ ਬੰਦਾ,
ਕੁਦਰਤ ਫੇਰ ਨਾਂ ਮੰਨੇ।
ਅਸੀ ਅੰਨੇ!
ਅਸੀ ਅੰਨੇ!

੨੨੭