ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਦਰਤ ਦੇ ਕਾਰਿਆਂ ਤੋਂ ਅਸੀਂ ਕਿੰਨੇ ਅਨਜਾਣ ਹਾਂ-ਏਸ ਅਸਲੀਅਤ ਨੂੰ ਝੁਠਾਨਾਂ ਕੁਝ ਮੁਸ਼ਕਲ ਹੈ। ਖ਼ਿਆਲ ਵੱਖਰੇ ਵੱਖਰੇ ਜ਼ਰੂਰ ਹਨ ਪਰ ਔਣ ਵਾਲੇ ਸਮੇਂ ਦੀ ਬਾਬਤ ਅਸੀਂ ਕਿੰਨਾ ਕੁਝ ਜਾਣਦੇ ਹਾਂ, ਇਹ ਥੁੜ ਸਾਨੂੰ ਮੋੜ ਫੇਰ ਕੇ ਯਕੀਨ ਦੇ ਮਸਲੇ ਤੇ ਲੈ ਔਂਦੀ ਹੈ।

ਅਸੀ ਚਾਈਂ ਚਾਈਂ ਜ਼ਿੰਦਗੀ ਦੇ ਕਿਸੇ ਮੋੜ ਤੋਂ ਲੰਘਦੇ ਹਾਂ ਤੇ ਉਸਤੋਂ ਯਕਦਮ ਬਾਅਦ ਦੂਜੇ ਮੋੜ ਤੇ ਕਿਸੇ ਸੋਗੀ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਾਂ। ਸਾਡੇ ਇਕ ਮਿੰਟ ਪਹਿਲਾਂ ਦੇ ਹਾਸੇ, ਰੋਣਿਆਂ ਵਿੱਚ ਬਦਲ ਜਾਂਦੇ ਹਨ ਤੇ ਅਸੀਂ ਸੋਚਦੇ ਰਹਿ ਜਾਂਦੇ ਹਾਂ ਕਿ ਕੀ ਸੀ ਤੇ ਕੀ ਹੋ ਗਿਆ? ਏਸੇ ਲਈ ਕੁਦਰਤ ਦੇ ਸਾਮ੍ਹਣੇ ਮੈਂ ਬੰਦੇ ਵਿਚਾਰੇ ਨੂੰ ਇਕ ਤਰਾਂ ਅੱਖੋਂ-ਹੀਣ ਸਮਝਿਆ ਹੈ।

*

੨੨੮