ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/229

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਵਾਰ

ਨੱਚ ਗਈ।
ਉਹ
ਨੱਚ ਗਈ।
ਦਿਲ-ਸੇਜਾ ਤੇ
ਇਕ ਵਾਰ ਕੀ
ਐਉਂ ਜਾਪੇ
ਜਿਉਂ ਸਦਾ ਲਈ।
ਨੱਚ ਗਈ
ਉਹ
ਨੱਚ ਗਈ।

ਜੀਵਨ-ਨਾਚ ਵੀ
ਏਸੇ ਤਰਾਂ ਹੀ
ਇਕ ਵਾਰ ਕੀ
ਐਉਂ ਜਾਪੇ
ਜਿਉਂ ਸਦਾ ਲਈ।
ਤੱਤ ਤੱਤ ਥਈ।
ਘੁੰਘਰੂਆਂ ਦੀ ਛਨਕਾਰ
ਨਚੱਨ ਪੁਤਲੀਆਂ
ਹੱਥ ਫੜ ਫੜ ਕੇ।
ਅੱਖਾਂ ਵਿੱਚ ਅੱਖਾਂ ਪਾਈ।
ਕਾਮ-ਨਸ਼ੇ ਵਿੱਚ
ਅੰਨੀਆਂ,ਨਸ਼ਯਾਈ।

੨੨੯