ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਰੀਬ ਵਿਚਾਰੇ, ਹਾਇ ਗ਼ਰੀਬੀ ਅਤੇ ਖ਼ਾਨਾ ਬਦੋਸ਼ ਵਿਚ ਚੰਗਾ ਗੂੜਾ ਤੇ ਸਪਸ਼ਟ ਹੈ ਮੁੜ ਤਸਅੱਵੁਰ ਦੀ ਦੁਨੀਆਂ ਤੇ ਛਾਣ ਲਗਾ। ਮੈਂ ਉਲਝੀਆਂ ਸੋਚਾਂ ਨੂੰ ਰਾਹ ਤਾਂ ਲਭ ਪਿਆ ਪਰ ਅੱਖੀਆਂ ਛੰਮਾ ਛੱੰਮ ਵਸ ਪਈਆਂ ਤੇ ਢੇਰ ਚਿਰ ਵਸਦੀਆਂ ਰਹੀਆਂ। ਭਰਦੇ ਹੰਝੂਆਂ ਵਿਚ, ਵਨ ਵਨ ਦੀਆਂ ਝਾਕੀਆਂ, ਸ਼ਾਹਮਨਿਓਂ ਲੰਘ ਰਹੀਆਂ ਸਨ ਤੇ ਇਹਨਾਂ ਵਿਚ ਕਿਧਰੇ ਸੜਕਾਂ ਪਟੜੀਆਂ ਤੇ ਰੁਲਦੇ ਭੁਖੇ ਨੰਗੇ ਮੰਗਤੇ ਸਨ, ਕਿਧਰੇ ਅਧੇ ਭਖੇ ਤੇ ਅਧੇ ਨੰਗੇ ਮਿੱਲਾਂ ਦੇ ਮਜ਼ਦੂਰ ਸਨ, ਕਿਧਰੋਂ ਨੰਗੇ ਪਿੰਡੇ ਵਾਹੀ ਕਰਦੇ ਤੇ ਪਸੀਨਾ ਡੋਲਦੇ ਕਿਸਾਨ ਸਨ ਤੇ ਕਿਧਰੇ ਦਰ ਦਰ ਧੱਕੇ ਖਾਂਦੇ, ਜੀਵਨ ਪੂਰਾ ਕਰਦੇ, ਗ਼ਰੀਬ ਸ਼ਰਨਾਥੀ ਸਨ। ਇਹ ਤਸਵੀਰਾਂ ਇਕ ਇਕ ਕਰਕੇ ਮੇਰੀ ਖ਼ਿਆਲੀ ਦੁਨੀਆਂ ਵਿਚ ਉਜਲੀਆਂ ਹੋਈਆਂ। ਮੇਰਾ ਦਿਲ ਅਜੀਬ ਤਰਾਂ ਡੁਲ੍ਹ ਪਿਆ, ਹੱਥ ਥਰ ਥਰ ਕੰਬਲ ਲੱਗੇ ਤੇ ਕਲਮ ਦੀ ਆਵਾਜ਼ ਉੱਚੀ ਉੱਚੀ ਪੁਕਾਰਨ ਲੱਗੀ-ਗਰੀਬਾਂ ਨੂੰ, ਗ਼ਰੀਬਾਂ ਨੂੰ। ਸਮੇਂ ਦੀ ਗੱਲ ਹੈ ਯਾਦਾਂ ਨਾਲੋਂ ਵਧ ਗ਼ਰੀਬਾਂ ਦੇ ਦੁੱਖ ਟੁੱਬ ਰਹੇ ਸਨ ਉਸ ਵੇਲੇ। ਮੇਰੇ ਤੇ ਸਭ ਤੋਂ ਪੇਸ਼ ਪੇਸ਼ ਉਹਨਾਂ ਦਾ ਹਕ ਜਾਪ ਰਿਹਾ ਸੀ ਜਿਨ੍ਹਾਂ ਦੇ ਸਿਰੋਂ ਅੱਜ ਮੈਂ ਇਹ ਕਿਤਾਬ ਸਦਕੇ ਕਰ ਰਿਹਾ ਹਾਂ।

ਕਾਸ਼! ਉਹਨਾਂ ਦਾ ਜੀਵਨ ਬਦਲ ਸਕਦਾ! ਕਾਸ਼! ਉਹ ਵੀ ਆਜ਼ਾਦੀ ਦੀ ਖੁੱਲੀ ਪੌਣ ਮਹਿਸੂਸ ਕਰ ਸਕਦੇ!

ਇਕ ਛੋਟਾ ਜਿਹਾ ਫੁਰਨਾ ਇਹ ਵੀ ਫੁਰਿਆ ਸੀ ਇਕ ਏਰ ਕਿ ਏਸ ਕਿਤਾਬ ਦੀ ਭੇਟਾ ਇਨ੍ਹਾਂ ਸਤਰਾਂ ਵਿਚ ਕੀਤੀ ਜਾਵੇ

"ਉਸਨੂੰ"
ਜਿਸ ਲਈ
ਮੈਂ ਸੁਪਨਾ ਹਾਂ

੨੩