ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/233

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਾਂ-ਪਾਪ

ਅੱਜ-
ਜਮਨਾ ਦੇ ਕਿਨਾਰੇ
ਰੇਤੇ ਦੇ ਉੱਪਰ
ਇਕ ਚਿੱਖਾ
ਠੰਡੀ ਹੋ ਰਹੀ ਹੈ।
ਕਲ-
ਲਾਂਭੂ ਦੇ ਨਾਲ ਨਾਲ
ਸੜ ਰਹੀ ਸੀ ਸਾਰੀ ਦੁਨੀਆ;
ਅੱਜ ਚਿਖਾ ਦੇ ਨਾਲ ਨਾਲ,
ਫੁੱਟ ਫੁੱਟ ਕੇ
ਰੋ ਰਹੀ ਹੈ।

ਹਵਾਵਾਂ ਵੀ ਕਰ ਰਹੀਆਂ ਨੇ ਵੈਣ।
ਦਰਯਾਵਾਂ ਦੇ ਰੁੜ੍ਹ ਰਹੇ ਨੇ ਨੈਣ।
ਅੱਜ ..... ਅੱਜ
ਸਾਡਾ ਪਿਆਰਾ ਨੇਤਾ
ਮਹਾਤਮਾਂ ਗਾਂਧੀ
ਟੁਰ ਗਿਐ
ਕਿਸੇ ਦੂਰ ਦੇਸ਼।
ਅੱਜ
ਓਸਦੇ ਮਰਨ ਬਾਅਦ
ਸੱਚ ਹੋ ਰਹੇ ਨੇ
ਓਸ ਦੇ ਉਪਦੇਸ਼।

੨੩੩