ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/235

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਓਹੋ ਅਸੀ ਆਪ ਖੋਹੀ
ਮਹਾਤਮਾ ਦੀ ਜ਼ਿੰਦਗੀ।
ਉਹ ਜਿਸ ਨੇ
ਪਿੱਛੇ ਜਹੇ
ਰਖਿਆ ਸੀ ਮਰਨ-ਵਰਤ।
ਉਹ ਜਿਸ ਨੇ
ਸਾਡੇ ਬਦਲੇ
ਦਿੱਤਾ ਜੀਵਨ ਮੁਲਕ ਨੂੰ;
ਹਿੰਦ ਮੁਸਲਮ ਸਾਰਿਆਂ ਦੇ
ਅੱਗੇ ਰਖੀ ਪਿਆਰ-ਸ਼ਰਤ।
ਉਹ ਜਿਸ ਨੇ
ਸੱਚ ਦਿੱਤਾ
ਅਹਿੰਸਾ ਦਿੱਤੀ
ਜਾਗ੍ਰਤ ਦਿੱਤੀ;
ਇਕ ਨਵੇਂ ਹੀ ਢੰਗ ਨਾਲ
ਆਜ਼ਾਦੀ ਲਈ।
ਸਾਡੇ ਵਿੱਚੋਂ ਕਢ ਦਿੱਤੀ
ਛੂਤ ਛਾਤ
ਫਿਰਕੇਦਾਰੀ;
ਬਦਲ ਦਿੱਤੀ ਖ਼ੂ ਸਾਡੀ
ਨਫਰਤ-ਮਈ।

੨੩੫