ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/236

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਹ ਯੁਗ-ਅਵਤਾਰ
ਰਾਸ਼ਟਰ-ਪਿਤਾ
ਅੱਜ ਨਹੀਂ।
ਹਿੰਦੀਆਂ ਦਾ ਮਾਣ ਟੁੱਟਾ
ਅੱਜ ਅਸੀਂ ਕੱਖੋਂ ਹੌਲੇ;
ਸਾਡੇ ਹਥ ਉੱਠੇ ਕਿਲ੍ਹੇ ਤੇ
ਅਹਿੰਸਾ ਦੇ ਪੁਜਾਰੀ ਨਾਲ ਹਿੰਸਾ;
ਅਫਸੋਸ!
ਕੀ ਕੀਤਾ ਮੂਰਖਾਂ ਨੇ
ਕੀ ਉਹਨਾਂ ਵਿੱਚ ਲੱਜ ਨਹੀਂ?

ਅੱਜ
ਸਾਡਾ ਪੂਜ-ਪਿਤਾ
ਕੋਈ ਲੈ ਗਿਆ।
ਅੱਜ
ਦੇਸ਼ ਯਤੀਮ ਅਨਾਥ
ਫੇਰ ਰਹਿ ਗਿਆ।
ਚੌਹੀਂ ਪਾਸੀਂ
ਕਾਲਾ ਬੱਦਲ
ਛਾ ਰਿਹਾ ਏ।
ਹਨੇਰਾ ਕੀਏ?
ਵੱਧਦਾ ਵੱਧਦਾ
ਜਾ ਰਿਹਾ ਏ।

੨੩੬