ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/238

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਸਤਿਕਾਰ ਤੇ ਦੁੱਖ ਨਾਲ ਵਿੰਨੇ ਹੋਏ ਫੁੱਲ ਮਹਾਤਮਾਂ ਜੀ ਦੀ ਚਿੱਖਾ ਉਤੇ। ਏਸ ਨਜ਼ਮ ਦੇ ਖ਼ਿਆਲ ਉਦੋਂ ਦੇ ਹਨ ਜਦ ੩੦ ਜਨਵਰੀ ੧੯੪੮ ਨੂੰ ਇਕ ਪਾਗਲ ਦੇ ਹਥੋਂ ਸਾਡੇ ਪਿਆਰੇ ਬਾਪ ਦਾ ਅੰਤ ਹੋਇਆ। ਦੇਸ਼ ਵਿਚ ਨਫਰਤ ਦੀ ਸਿਖਾਵਤ ਗਰੰ ਲਿਆਈ ਤੇ ਉਸ ਦਾ ਨਤੀਜਾ ਅਸਾਂ ਕੀ ਵੇਖਿਆ ਕਿ ਪਿਆਰ ਤੇ ਮੇਲ ਮਿਲਾਪ ਦੀ ਸ਼ਿਖ਼ਸ਼ਾ ਦੇਨ ਵਾਲੇ ਰਾਸ਼ਟਰ ਪਿਤਾ ਨੂੰ ਅਸਾਂ ਗੋਲੀਆਂ ਦਾ ਨਿਸ਼ਾਨਾ ਬਨਾਇਆ। ਇਹ ਕਾਲਾ ਧੱਬਾ ਰਹਿੰਦੀ ਦੁਨੀਆਂ ਤਕ ਸਾਡੇ ਮੱਥੇ ਤੋਂ ਨਹੀਂ ਮਿੱਟ ਸਕਦਾ। ਇਤਹਾਸ ਦੇ ਪੱਤਰੇ ਦੁਨੀਆਂ ਤਾਈਂ ਢੰਡੋਰਾ ਦੇਂਦੇ ਰਹਿਨਗੇ ਕਿ ਇਕ ਹਿੰਦੁਸਤਾਨੀ 'ਹਿੰਦੂ' ਨੇ ਯੁਗ ਦੇ ਸਭ ਤੋਂ ਵੱਡੇ ਆਦਮੀ ਦੀ ਜਾਨ ਲਈ ਅਰ ਉਹ ਵੀ ਬੇਦਰਦੀ ਨਾਲ। ਕਿੱਨਾ ਸਾਡਾ ਖ਼ੂਨ ਉਬਲਦਾ ਹੈ ਇਹ ਸੋਚ ਸੋਚ ਕੇ। ਕੀ ਉਹ ਜਿੰਦ ਗੋਲੀਆਂ ਦੀ ਅਧਕਾਰੀ ਸੀ? ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ। ਜਿਹੜਾ ਨਾਂ ਏਸ ਨਿਸ਼ਾਨੇ ਬਾਜ਼ੀ ਨਾਲ ਸਬੰਧਤ ਹੈ ਉਹ ਨਾ ਹੀ ਔਣ ਵਾਲੀਆਂ ਨਸਲਾਂ ਵਿੱਚੋਂ ਨਿਕਲ ਜਾਏਗਾ। ਹੁਣ ਘੱਟ ਹੀ ਕੋਈ 'ਨੱਥੂ ਰਾਮ' ਨਾਂ ਰੱਖਿਆ ਜਾਇਆ ਕਰੇਗਾ ਕਿਉਂਕਿ ਐਸਾ ਨਾਂ ਰੱਖਨ ਵਾਲੇ ਇਕ ਗੁਮਰਾਹ ਆਦਮੀ ਨੇ ਸਾਥੋਂ ਕਿੱਨਾ ਅਨਮੋਲ ਰਤਨ ਲੈ ਲਿਆ ਹੈ।

ਮਹਾਤਮਾਂ ਜੀ ਦੇ ਦਿਹਾਂਤ ਤੇ ਅਫਸੋਸ ਪਰਗਟ ਕਰਦਿਆਂ ਜਾਰਜ ਬਰਨਾਰਡ ਸ਼ਾਹ ਨੇ ਠੀਕ ਕਿਹਾ ਸੀ।

This shows how dangerous it is to be too good.

੨੩੮