ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਇਹ ਖ਼ਿਆਲ ਵੀ ਦੂਜੇ ਖ਼ਿਆਲਾਂ ਵਾਂਗ ਆਇਆ ਤੇ ਚਲਾ ਗਿਆ ਤੇ ਅਖੀਰ ਮੇਰੇ ਸਾਮਣੇ ਇਕੋ ਇਕ ਨਕਸ਼ ਉੱਲੋਂ ਦਾ ਓਵੇਂ ਅਮਿਟ ਰਿਹਾ । ਗ਼ਰੀਬਾਂ ਦੇ ਦੁੱਖ ਦਰਦ ਦਿਲ ਨੂੰ ਘਰ ਬਨਾ ਚੁਕੇ ਸਨ । ਉਹਨਾਂ ਲਈ ਮਹਿ ਸੋ ਜ਼ਬੋ ਕਈ ਵਾਰੀ ਗਾਏ ਤੇ ਸੁਣਾਏ ਜਾ ਚੁਕੇ ਸਨ ਤੇ ਇਸਤਰਾਂ ਹਾਲੀ ਹੋ ਕਈ ਵੇਰ, ਸੈਲਾਨੀ ਰਮਤਾ ਬਨ ਕੇ, ਗਲੀ ਗਲੀ ਬਾਰ ਬਾਜ਼ਾਰ ਘੁੰਮਨ ਦੀ ਚਾਹ ਬਾਕੀ ਸੀ । ਕਿਤਾਬ ਦਾ ਸਮਰਪਣ ‘ਗ਼ਰੀਬਾਂ ਨੂੰ ਕਰ ਕੇ ਮੈਂ ਉਂ ਮਹਿਸੂਸ ਕਰਦਾ ਹਾਂ ਜਿਵੇਂ ਕੋਈ ਭਾਰ ਦਿਲ ਤੋਂ ਉਤਰ ਗਿਆ। ਹੈ ; ਜਿਵੇਂ ਮੈਂ ਗ਼ਰੀਬਾਂ ਦੇ ਕਈ ਦੁੱਖ ਵੰਡ ਲਏ ਹਨ ਜਿਵੇਂ ਮੈਂ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਮੈਂ ਉਹਨਾਂ ਦੇ ਦਰਦਾਂ ਦੇ ਕਿੱਸੇ ਰੋ ਰੋ ਕੇ ਗਾ ਰਿਹਾ ਹਾਂ ਤੇ ਏਸੇ ਤਰਾਂ ਗਾਂਦਾ ਰਹਾਂਗਾ ਜਦ ਤਕ ਜੀਵਨ ਦੀ ਆਖ਼ਰੀ ਤਾਰ ਟੁੱਟ ਨਹੀਂ ਜਾਂਦੀ। ਕਿ ਸ਼ਾਇਦ ਇਹ ਗੱਲ ਅਨਦੱਸੀ ਰਹਿ ਜਾਏ ਕਿ ਇਹ ਕਿਤਾਬ, ਸਭ ਤੋਂ ਪਹਿਲੇ, ਸਤਕਾਰ ਯੋਗ ਭਾਈ ਸਾਹਿਬ ਜੀ ਦੇ ਚਰਨਾਂ ਵਿਚ ਰਖਨ ਦਾ ਵਿਚਾਰ ਸੀ ਪਰ ਇਹ ਨਹੀਂ ਹੋ ਸਕਿਆ । ਉਹਨਾਂ ਨੇ ਇਸ ਕਿਤਾਬ ਨੂੰ ਸਾਹਿਤ ਦੀ ਦੁਨੀਆਂ ਵਿਚ ਲਿਆ ਕੇ ਜੋ ਕਰਮ ਮੇਰੇ ਉੱਪਰ ਕੀਤਾ ਹੈ, ਉਸ ਲਈ ਮੇਰੇ ਪਾਸ ਅੱਖਰ ਨਹੀਂ। ਮੇਰੇ ਬੜੇ ਪੂਰਬਲੇ ਭਾਗ ਹਨ ਜੋ ਉਹਨਾਂ ਨੇ ਅਪਨੇ ਮੁਖ-ਬੰਦ ਨਾਲ ਮੇਰੀ ਨਿਮਾਣੀ ਜਹੀ ਕੋਸ਼ਸ਼ ਨੂੰ ਨਿਵਾਜਿਆ ਹੈ । ਇਕ ਹੋਰ ਚੀਜ਼ ਇਸ ਪੁਸਤਕ ਵਿਚ ਦੂਜੀਆਂ ਪੁਸਤਕਾਂ ਨਾਲੋਂ ਵੱਖਰੀ ਵੇਖੀ ਜਾਵੇਗੀ । ਉਹ ਏਸਤਰਾਂ ਹੈ ਕਿ ਪਹਿਲੇ ਨਜ਼ਮਾਂ ਹਨ। ਇਕ ਇਕ ਨਜ਼ਮ ਦੇ ਬਾਅਦ ਉਸਦੇ ‘ਪਰਦੇ ਪਿੱਛੇ ਹੋਈ ਘਟਨਾ ਦਾ ਕਥਨ ਹੈ ਜਾਂ ਕਿਤੇ ਕਿਤੇ ਖ਼ਿਆਲ ਦੀ ੪