ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/26

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਹ ਨਜ਼ਮ ਮੇਰੇ ਜੀਵਨ ਦੀ ਚਾਬੀ ਸਮਝਨੀ ਚਾਹੀਦੀ ਹੈ। ਅਸਲ ਲਫ਼ਜ਼ਾਂ ਵਿਚ ਜੋ ਮੇਰੀ ਨਾਕਾਮੀ ਦਾ ਇਸ਼ਤਿਹਾਰ ਬਨੀ ਹੈ ਤਾਂ ਇਹ ਚੀਜ਼। ਮੇਰੇ ਜੀਵਨ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਕਿਸੇ ਮੈਨੂੰ ਸਮਝਿਆ ਨਹੀਂ। ਖ਼ਬਰੇ ਕੀ ਸਾਂ ਤੇ ਕੀ ਹੋਰ ਬਨ ਸਕਦਾ ਸਾਂ ਪਰ ਰੋਲਿਆ ਗਿਆ ਹਾਂ ਬੁਰੀ ਤਰ੍ਹਾਂ। ਕਿਸੇ ਤਕਲੀਫ ਨਹੀਂ ਕੀਤੀ ਕਿ ਇਸ ਡਿਗਦੇ ਨੂੰ ਸੰਭਾਲੀਏ ਤੇ ਮੁੜ ਪੈਰਾਂ ਤੇ ਖੜਾ ਕਰੀਏ। ਸੋ ਖ਼ੈਰ! ਸਮਾਂ ਕਈਆਂ ਚੀਜ਼ਾਂ ਦਾ ਦਾਰੂ ਹੋਇਆ ਕਰਦਾ ਹੈ। ਵਕਤ ਪਾ ਕੇ ਸ਼ਾਇਦ ਇਹ ਖ਼ਿਆਲ ਕਾਗ਼ਜ਼ ਤੇ ਅੰਕਿਤ ਕੀਤੇ ਹੋਏ ਅੱਖਰ ਹੀ ਰਹਿ ਜਾਣ ਤੇ ਓਹ ਮਨ ਜਿਸ ਵਿਚੋਂ ਇਹ ਖ਼ਿਆਲ ਨਿਕਲੇ ਸਨ, ਹੋਰ ਵਹਿਣਾਂ ਵਿਚ ਵਹਿ ਟੁਰੇ। ਯਕੀਨ ਨਾਲ ਕੁਛ ਨਹੀਂ ਕਿਹਾ ਜਾ ਸਕਦਾ। ਇਹ ਭਵਿਖਤ ਹੀ ਦਸੇਗਾ ਕਿ ਹਵਾ ਕਿਸ ਪਾਸੇ ਨੂੰ ਚਲਦੀ ਹੈ?

ਹੋਰ ਮੇਰੀਆਂ ਗ਼ਰੀਬੀ ਉੱਪਰ ਲਿਖੀਆਂ ਨਜ਼ਮਾਂ ਦਾ ਇਹ ਮਤਲਬ ਨਹੀਂ ਕਿ ਉਹ ਸੂਲਾਂ ਵਾਂਗ ਕਿਸੇ ਦੇ ਦਿਲ ਨੂੰ ਚੁਭੱਨ। ਖ਼ਿਆਲ ਮੇਰੀ ਅਪਨੀ ਮਲਕੀਅਤ ਹਨ ਤੇ ਤਬੀਅਤ ਸ਼ਾਇਦ ਮੈਂ ਵਿਰਸੇ ਵਿਚ ਪਾਈ ਹੋਵੇਗੀ ਜਾਂ ਮੇਰੇ ਬਾਅਦ ਦੇ ਹਾਲਾਤਾਂ ਨੇ ਬਨਾਈ ਹੋਵੇਗੀ। ਮੈਂ ਹਰ ਵਿਸ਼ੇ ਤੇ ਅਪਨੇ ਤੌਰ ਉਪਰ ਸੋਚ ਸਕਦਾ ਹਾਂ ਤੇ ਉਹ ਸੋਚਾਂ ਪਰਕਾਸ਼ਤ ਕਰ ਸਕਦਾ ਹਾਂ-ਇਹ ਮੇਰਾ ਹਕ ਹੈ। ਬਾਕੀ ਮੇਰਾ-ਮੰਤਵ ਇਹ ਬਿਲਕੁਲ ਨਹੀਂ ਕਿ ਮੈਂ ਕਿਸੇ ਦੇ ਦਿਲ ਨੂੰ ਦੁਖ ਦੇਵਾਂ ਜਾਂ ਕਿਸੇ ਤਰ੍ਹਾਂ ਏਸ ਦਾ ਕਾਰਨ ਬਨਾਂ। ਮੇਰਾ ਵਿਸ਼ਵਾਸ਼ ਹੈ ਕਿ ਜੇ ਮੈਂ ਕਿਸੇ ਨੂੰ ਸੁਖ ਨਹੀਂ ਦੇ ਸਕਦਾ ਅਤੇ ਕਿਸੇ ਦਾ ਦੁਖ ਵੰਡਾਣ ਦੇ ਕਾਬਲ ਨਹੀਂ ਤਾਂ ਨਿਸ਼ਚੇ ਮੈਨੂੰ ਕਿਸੇ ਨੂੰ ਦੁਖੀ ਬਨਾਉਣ ਦਾ ਵੀ ਕੋਈ ਅਧਿਕਾਰ ਨਹੀਂ। ਹਾਂ ਮੇਰੇ ਖ਼ਿਆਲ ਕਦੀ, ਕਦੀ ਛਿੜਦੇ ਰਹੇ ਹਨ ਤੇ ਕੋਸ਼ਸ਼ ਕਰਨ ਤੇ ਵੀ ਮੈਂ 'ਅੰਨਾਂ ਬੋਲਾ' ਨਹੀਂ ਬਨ ਸਕਿਆ-ਜਿਵੇਂ ਖ਼ਿਆਲ ਆਇਆ, ਤਿਵੇਂ ਜ਼ਾਹਰ

੨੬