ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/29

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੁੱਭ ਜਾਵੇਗਾ ਦਿਲ ਨੂੰ,
ਕੰਡੇ ਦੀ ਮਿਸਾਲ।
ਤੇ ਉਸਦੀ ਚੋਭ,
ਪੁੱਛਗੀ ਮੇਰੇ ਕੋਲੋਂ-
ਕਿਉਂ ਉਏ!
ਪਿਆਰ ਦੇ ਵਿਚ ਪਿਆਰ ਕਿਉਂ?
ਉੱਜੜੇ ਵਸਾ ਕੇ,
ਫੇਰ ਛੱਡ ਗਿਆ ਏਂ,
ਉੱਜੜੇ ਦਿਆਰ ਕਿਉਂ?

ਮੇਰੇ ਜੀਵਨ-ਕੇਂਦਰ ਤੋਂ ਇਕ ਲੀਕ-ਪਿਆਰ ਦੇ ਵਿਚ ਪਿਆਰ। ਦਿਸਦੀ ਦੁਨੀਆਂ, ਪਿਆਰ ਦੀ ਦੁਨੀਆਂ ਤੇ ਕੁਦਰਤ ਦੀ ਦੁਨੀਆਂ-ਇਨ੍ਹਾਂ ਵਿਚ ਘੁੰਮਦਾ ਫਿਰਦਾ ਮੈਂ ਸਿਤਾਰੇ ਵਾਂਗ ਹਾਂ। ਕਿਸੇ ਦੁਨੀਆਂ ਵਿਚ ਮੇਰਾ ਜਿਸਮ ਹੈ, ਕਿਸੇ ਵਿਚ ਦਿਲ ਤੇ ਕਿਸੇ ਤੀਸਰੀ ਦੁਨੀਆਂ ਵਿਚ ਉਡਾਰੀ ਲਾਣ ਨੂੰ ਜੀਅ ਕਰਦਾ ਹੈ। 'ਕੀ ਤੇ ਕਿਉਂ' ਦਾ ਸਵਾਲ ਹਰ ਸੋਚਨ ਵਾਲੇ ਪੁਰਸ਼ ਨੂੰ ਹੈਰਾਨ ਕਰਦਾ ਰਹਿੰਦਾ ਹੈ। ਇਹ ਸਾਡੇ ਜੀਵਨ ਦੀ ਗੁੰਝਲ ਹੈ। ਮੈਂ ਵੀ ਕੁਦਰਤ ਦੀ ਦੁਨੀਆਂ ਵਿਚ ਬੈਠ ਕੇ ਸੋਚਨਾਂ ਚਾਹੁੰਦਾ ਹਾਂ ਕਿ ਆਖ਼ਰ ਮੈਂ ਕੀ ਸਾਂ ਤੋਂ ਕਿਓਂ, ਕਿਸ ਲਈ ਏਸ ਦੁਨੀਆਂ ਵਿਚ ਆਇਆ? ਮੇਰਾ ਫ਼ਰਜ਼ ਕੀ ਹੈ? ਦਿਲ ਕੀ ਲੋਚਦਾ ਹੈ? ਮੈਨੂੰ ਕਿਸ ਚੀਜ਼ ਦੀ ਖੋਜ ਹੈ? ਗੁੱਝੇ ਛੱਪੇ ਅੰਦਰ ਦੀ ਆਵਾਜ਼ ਕੀ ਕਹਿੰਦੀ ਹੈ? ਸਭ ਚੀਜ਼ਾਂ ਮੈਨੂੰ ਪ੍ਰੇਰਦੀਆਂ ਹਨ। ਰੱਬ-ਪਿਆਰ ਵਿਚ ਗੜੂੰਦ ਹੋਣਾ ਚਾਹੁੰਦਾ ਹਾਂ ਪਰ ਕਿਸੇ ਲੜ ਲੱਗੇ ਦਾ ਪਿਆਰ ਗਿੜਗਿੜਾਂਦਾ ਹੈ-ਏਹੋ ਮੋਰਾ ਜੀਵਨ ਹੈ ਅਜਕਲ-ਦੋ ਪਿਆਰਾਂ ਵਿਚਕਾਰ ਜਾਂ ਪਿਆਰ ਦੇ ਵਿਚ ਪਿਆਰ।

੨੯