ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/30

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜੈ ਹਿੰਦ ਦੀ

ਕਲ ਦੀ ਗੱਲ
ਇਕ ਕੁੜੀ ਅਲਬੇਲੀ!
ਪੰਜ ਦਰਿਆਵਾਂ ਦੀ ਮੁਟਿਆਰ;
ਖਿੱਚ ਉਸ ਦੇ ਸੀਨੇ ਅੰਦਰ
ਆਈ ਕਿਧਰੋਂ,
ਪਿਆਰੇ ਦੇਸ਼-ਪਿਆਰ ਦੀ।
ਮਨ ਵਿੱਚ ਸੁੱਤੇ
ਖ਼ਾਬ ਚਿਰਾਂ ਤੋਂ
ਹੋਏ ਉਜਾਗਰ;
ਆਏ ਹਸਤੀ ਵਿਚ
ਬਨੇ ਵਲਵਲਾ
ਲੱਗੀ ਤੜਪਨੀ
ਨਿਕਲੇ ਮੂੰਹੋ
ਨਾਅਰਾ ਬਨ ਕੇ
ਜੈ ਹਿੰਦ ਦੀ!
ਜੈ ਹਿੰਦ ਦੀ!

ਓਹਾ ਸ਼ਕਤੀ!
ਓਹ ਬਾਗੀ ਰੂਹ!

੩੦