ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤਰਾਂ ਕਵੀ ਦੇ ਦਿਲ ਦੀਆਂ ਡੂੰਘਾਨਾਂ ਨਹੀਂ ਦਰਸਾ ਸਕਦੀਆਂ। ਕਿਤਾਬ ਵਿਚ ਛਾਪੇ ਗਏ ਅੱਖਰ, ਤਾੜੇ ਹੋਏ ਤੇ ਬੰਦ ਪਿੰਜਰੇ ਵਿਚ ਪਾਏ, ਪੰਛੀਆਂ ਸਮਾਨ ਹਨ। ਕੀ ਉਹਨਾਂ ਵਿਚ ਲੈਅ ਹੈ,ਕੀ ਅੱਖਰਾਂ ਦੀ ਬਨਤਰ, ਕੀ ਸੋਜ਼ ਤੇ ਸਾਜ਼ ਤੇ ਕੀ ਲਿਖਣ ਵਾਲੇ ਦੀ ਸ਼ਖ਼ਸੀਅਤ? ਕੋਈ ਝਲਕ ਨਹੀਂ ਦਿਸ ਸਕਦੀ। ਕੋਈ ਅਨੁਮਾਣ ਨਹੀਂ ਲੱਗ ਸਕਦਾ। ਲਿਖਨ ਵਾਲੇ ਨੇ ਦਰਯਾ ਕੂਜ਼ੇ ਵਿਚ ਬੰਦ ਕਰ ਦਿਤਾ ਹੋਵੇ, ਪੜ੍ਹਨ ਵਾਲੇ ਦੀ ਅੱਖ ਬੂੰਦ ਭਰ ਵੀ ਨਹੀਂ ਪੀ ਸਕਦੀ ਤੇ ਨਾਂ ਹੀ ਕੋਈ ਬੂੰਦ ਡੋਲ੍ਹ ਕੇ ਲਿਖਣ ਵਾਲੇ ਦੀ ਭੇਟਾ ਕਰ ਸਕਦੀ ਹੈ। ਲਿਖਤ ਦਾ ਮਜ਼ਾ ਲਿਖਾਰੀ ਦੇ ਮੂੰਹੋਂ ਹੈ ਤੇ ਉਹ ਵੀ ਉਸ ਦੇ ਲਿਖਦਿਆਂ ਲਿਖਦਿਆਂ। ਉਸ ਦੇ ਦਿਲ ਵਿਚ ਆਏ ਖ਼ਿਆਲ ਤਸਵੀਰ ਦੀ ਅਸਲ ਹਨ। ਉਸ ਦੇ ਮੂੰਹੋਂ ਨਿਕਲੇ ਜਾਂ ਕਾਗ਼ਜ਼ ਤੇ ਘੇਰ ਲਏ ਅੱਖਰ ਏਸ ਦੀ ਨਕਲ। ਨਕਲ ਅਸਲ ਤੋਂ ਕਿੰਨੀ ਵੱਖਰੀ ਤੇ ਘਟ ਸੁਆਦਲੀ ਹੋ ਸਕਦੀ ਹੈ, ਇਹ ਅਸੀ ਜਾਣਦੇ ਹਾਂ ਤੇ ਇਹ ਸੁਆਦ ਹੋਰ ਵੀ ਫਿੱਕਾ ਪੈ ਜਾਂਦਾ ਹੈ ਜਦ ਕੋਈ ਚੀਜ਼, ਕਿਸੇ ਖ਼ਾਸ ਸਮੇਂ ਦੀ ਘਟਨਾਂ, ਕੁਛ ਚਿਰ ਬਾਅਦ ਪੜ੍ਹੀ ਜਾਂ ਸੁਣੀ ਜਾਏ। ਹੋ ਸਕਦਾ ਹੈ ਕਿ ਮੇਰੀਆਂ ਕੁਛ ਖੁੱਲੀਆਂ ਸਤਰਾਂ, ਦੇਸ਼-ਪਿਆਰ ਵਿਚ ਪਾਗ਼ਲ ਹੋਈਆਂ, "ਜੈ ਹਿੰਦ, ਜੈ ਹਿੰਦ" ਪੁਕਾਰਦੀਆਂ ਰਹਿਣ ਤੇ ਪੜਨ ਵਾਲੇ ਜਾਂ ਕਵਿਤਾ ਦੇ ਪਾਰਖੂ ਸੱਜਣ ਵਿਆਕਰਨ ਅਗੇ ਰਖ ਕੇ 'ਲਗਾਂ ਮਾਤਰਾਂ' ਗਿਣਨ ਬੈਠ ਜਾਣ। ਉਹਨਾਂ ਦਾ ਦ੍ਰਿਸ਼ਟੀ-ਕੋਣ ਉਹਨਾਂ ਦਾ ਆਪਣਾ ਹੈ ਤੇ ਮੇਰਾ, ਮੇਰਾ ਆਪਣਾ। ਸਾਡਾ ਸਾਰਿਆਂ ਦਾ ਹੱਕ ਹੈ ਕਿ ਅਸੀਂ ਵੱਖਰਾ ਵੱਖਰਾ ਸੋਚ ਸਕੀਏ ਪਰ ਏਥੇ ਮੈਂ ਏਨਾਂ ਦਸ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਮੈਂ ਕਦੇ ਕੋਈ ਚੀਜ਼ ਸਿਰਫ ਲਿਖਨ ਦੀ ਨੀਅਤ ਨਾਲ ਨਹੀਂ ਲਿਖੀ।

ਵਲਵਲਾ ਮੇਰੀ ਕਵਿਤਾ, ਖੁੱਲੀ ਜਾਂ ਬੰਦ, ਦੀ ਜਾਨ ਹੈ। ਵਲਵਲੇ ਦੇ ਅਧਾਰ ਤੇ ਮੇਰੀ ਕਵਿਤਾ ਫੁੱਟ ਰਹੀ ਹੈ। ਮੈਂ ਆਜ਼ਾਦ

੩੪