ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਹਿ ਕੇ ਲਿਖਾਂਗਾ, ਨਿਰੋਲ ਵਲਵਲੇ ਦੇ ਜ਼ੋਰ ਤੇ । ਵਲਵਲਾ ਹੀ ਮੋਰਾ ਚਾਣਨ ਹੈ ਤੇ ਮੈਨੂੰ ਰਸਤੇ ਦੀ ਸੋਝੀ ਕਰਾਂਦਾ ਹੈ । ਵਲਵਲੇ ਤੋਂ ਬਿਨਾਂ ਨਾ ਮੈਂ ਕੁਛ ਲਿਖਿਆ ਹੈ, ਨਾ ਲਿਖਾਂਗਾ ਤੇ ਨਾ ਸ਼ਾਇਦ ਲਿਖ ਹੀ ਸਕਦਾ ਹਾਂ । ਖ਼ਿਆਲ ਹਨ, ਮਹਿਸੂਸ ਕਰਨ ਵਾਲਾ ਮਨ ਰੇ ਤੇ ਲਿਖਣ ਲਈ ਆਪਣੀ ਬੋਲੀ। ਕੀ ਫ਼ਰਕ ਪੈਂਦਾ ਹੈ ਕਾਫੀ ਮਿਲੇ, ਜਾਂ ਨਾ ਮਿਲੇ । ਜਜ਼ਬਾ ਖਿੱਚੀ ਲਈ ਜਾਏ, ਕਿਧਰੇ ਲੇ ਜਾਏ, ਸਿੱਧਾ ਧਰੀਕੇ ( ਜਾਂ ਪੁੱਠਾ, ਜਜ਼ਬੇ ਨਾਲ ਲਿਖੀ ਹੋਈ ਚੀਜ਼ ਕਵਿਤਾ ਹੈ । ਲੈਅ, ਵਜ਼ਨ, ਕਾਫੀਆ ਤੇ ਅਲੰਕਾਰ ਸਜਾਵਟਾਂ ਹਨ : ਵੱਖਰੇ ਵੱਖਰੇ ਮਨ ਤੇ ਵੱਖਰੇ ਵੱਖਰੇ ਖ਼ਿਆਲ ਇਹਨਾਂ ਬਾਬਤ ॥ ਇਹ ਕਵਿਤਾ ‘ਜੇ ਹਿੰਦ ਦੀ ਦੋਸ਼-ਪਿਆਰ ਦੀ ਇਕ ਚਿਨਘ ਹੈ. ਆਜ਼ਾਦੀ ਲਈ ਇਕ ਤੜਪ ਹੈ । ੧੯੪੬ ਦੀ ਗਲ ਹੈ ਜਦ ਬਦੇਸ਼ੀ ਸਰਕਾਰ ਨੇ ਢਿਲੋਂ ਸ਼ਾਹਨਵਾਜ਼ ਤੇ ਸਹਿਗਲ-ਇਹਨਾਂ ਆਜ਼ਾਦ ਹਿੰਦ ਫੌਜ ਦੇ ਤਿੰਨ ਅਫ਼ਸਰਾਂ ਨੂੰ ਲਾਲ ਕਿਲੇ ਦੋ ਤੰਗ ਤਹਿ ਖਾਨਿਆਂ ਵਿਚ ਬੰਦ ਕਰ ਕੇ ਇਹਨਾਂ ਤੋਂ ਬਾਦਸ਼ਾਹ ਦੇ ਖ਼ਿਲਾਫ਼ ਜੰਗ ਕਰਨ ਦਾ ਜੁਰਮ ਲਗਾਇਆ । ਕਈ ਦਿਨ ਮੁਕਦਮਾ ਚਲਦਾ ਰਿਹ । ਖ਼ਿਆਲ ਕੀਤਾ ਜਾਂਦਾ ਸੀ ਕਿ ਇਹ ਮੁਲਕ ਦੇ ਨਾਂ ਤੇ ਮਰਨ ਵਾਲੇ ਪਰਵਾਨੇ ਸੁਲੀ ਤੇ ਲਟਕਾ ਦਿਤੇ ਜਾਣਗੇ ਪਰ ਮੁਲਕ ਦੀ ਸਾਂਝੀ ਤੇ ਜ਼ੋਰਦਾਰ ਆਵਾਜ਼ ਨੇ ਸਾਡੇ ਇਹ ਵੀਰ ਰਿਹਾ ਕਰਵਾ ਲਏ। ਰਿਹਾਈ ਤੋਂ ਬਾਅਦ ਇਹ ਲਾਹੌਰ ਗਏ ਤੇ ਉਥੇ ਇਨ੍ਹਾਂ ਦੇ ਸੁਆਗਤ ਵਿਚ ਇਕ ਜਲਸਾ ਹੋਇਆ ਜਿਥੇ ਕਿ ਇਕ ਲੜਕੀ ਨੇ ਆਪਣੇ ਖੂਨ ਨਾਲ ਇਨ੍ਹਾਂ ਨੂੰ ਤਿਲਕ ਲਗਾਇਆ । ਮੇਰੀ ਕਵਿਤਾ ਉਸ ਲੜਕੀ ਦੇ ਖੂਨ ਡੋਲਨ ਦੀ ਕਥਾ ਹੈ । ਵਲਵਲਾ ਬੇ-ਕਾਬੂ ਹੋਇਆ ਕਿਤੇ ਖਲੋਂਦਾ ਨਹੀਂ । ਅਪਨੇ ਖੂਨ ਨਾਲ ਲਾਇਆ ਤਿਲਕ ਇਤਿਹਾਸਕ ਗੱਲ ਬਨੇ ਜਾਂ ਨਾ ਬਨੇ ਪਰ ਇਕ ਅਲੌਕਿਕ ਬਲੀਦਾਨ ਦੀ ਨਿਸ਼ਾਨੀ ਜ਼ਰੂਰ ਹੈ।