ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/37

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਓ ਰਸ ਦੇ ਲੋਭੀ ਯਾਰਾ!
ਸੰਭਲ, ਅਟਕ ਕੁਝ ਸੋਚੀਂ।
ਮੌਜਾਂ ਨੂੰ ਨਿਰੀਆਂ ਲੋਰੀਂ।

 

ਲਾਹੌਰ ਦੀ ਗੱਲ ਹੈ, ਲਿਖਨ ਦੀ ਰੁੱਚੀ ਖਿੱਚ ਪਾਕੇ ਇਕ ਵੇਰ 'ਲਾਰੰਸ' ਵਲ ਲੈ ਗਈ। ਖ਼ਿਆਲਾਂ ਵਿਚ ਡੁੱਬਾ ਹੋਇਆ ਸਾਂ ਕਿ ਫੁੱਲਾਂ ਤੇ ਉੱਡਦੇ ਇਕ ਭੌਰੇ ਦੀ ਘੂੰ ਘੂੰ ਨੇ ਬੱਝੀ ਹੋਈ ਸੁਰਤ ਨੂੰ ਖੇਰੂ ਖੇਰੂ ਕਰ ਦਿਤਾ। ਲਿਖਨ ਕੁਝ ਲਗਾ ਸਾਂ, ਖ਼ਿਆਲ ਕਿਧਰ ਲੈ ਗਏ। ਓਸ ਵੇਲੇ ਦਾ ਫੌਰੀ ਜਜ਼ਬਾ ਪਹਿਲੇ ਖ਼ਿਆਲ ਤੇ ਛਾ ਗਿਆ ਤੇ ਭੌਰੇ ਨੂੰ ਤਸਅੱਵਰ ਤਸਅੱਵਰ ਵਿਚ ਹੀ ਮੈਂ ਕੁਝ ਆਖਿਆ। ਉਸ ਨੂੰ ਯਾਦ ਕਰਵਾਇਆ ਕਿ ਫੁੱਲਾਂ ਦੇ ਨਾਲ ਕੰਡੇ ਵੀ ਹੁੰਦੇ ਨੇ ਲੁਕੇ ਹੋਏ। ਫੁੱਲ ਨੂੰ ਤੋੜਨ ਦੀ ਚਾਹ, ਕਈ ਵੇਰ ਹਥ ਵੀ ਛਿਲਵਾ ਦੇਂਦੀ ਹੈ। ਇਹ ਕਲੀਆਂ, ਹਾਲੀ ਬਨ ਰਹੇ ਫੁੱਲ, ਚਾਰ ਦਿਹਾੜੇ ਨੇ। ਜ਼ਿੰਦਗੀ ਦੀ ਹਰਯਾਵਲ ਸਦਾ ਨਹੀਂ ਰਹਿਨੀ। ਜਵਾਨੀ 'ਦੋ ਦਿਨ' ਹੈ, ਮੋਢੇ ਮਾਰ ਮਾਰ ਕੇ ਲੰਘ ਜਾਵੇਗੀ। ਸੁੰਦਰ ਸੁੰਦਰ ਚੀਜ਼ਾਂ, ਵੇਖਨ ਵਿਚ ਅਸਥਿਰ ਜਾਪਦੀਆਂ, ਅਸਲ ਵਿਚ ਨਾਸ਼ਮਾਨ ਹਨ। ਏਸ ਲਈ ਭੌਰਾ ਤੇ ਭੌਰੇ ਤੋਂ ਲੰਘ ਕੇ 'ਪ੍ਰਾਨੀ' ਕੁਛ ਸੋਚੇ ਤੇ ਸਮਝੇ ਕਿ ਉਸ ਨੇ ਕੀ ਕਰਨਾ ਹੈ?

ਮੌਜਾਂ, ਸਿਰਫ਼ ਮੌਜਾਂ, ਜ਼ਿੰਦਗੀ ਦਾ ਮੰਤਵ ਨਹੀਂ।

*

੩੭