ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੱਲਾਂ ਦੇ ਜ਼ੋਰ
ਮੈਂ ਰੁੜਦਾ ਜਾਂ
ਕਦੀ ਅੰਦਰ ਵਾਰ,
ਕਦੀ ਬਾਹਰਵਾਰ।

ਕਦੀ ਜੀਅ ਵਿਚ ਆਵੇ
ਇਹ ਜੀਵਨ ਨਿਕੰਮਾਂ
ਕੁਛ ਲੇਖੇ ਲਾਵਾਂ
ਮੈਂ ਦੇਸ਼ ਦੇ ਨਾਵੇਂ;
ਵਿਚ ਜੰਗ ਆਜ਼ਾਦੀ
ਮੈਂ ਸਭ ਤੋਂ ਅਗੇ
ਬਸ ਲੜਨ ਮਰਨ ਨੂੰ
ਹੋ ਜਾਵਾਂ ਤਿਆਰ।
ਜਾਂ.. ... ... ... ... ...
ਦੁਨੀਆਂ ਦੇ ਦੁੱਖੋਂ
ਕਦੀ ਬਿਹਬਲ ਹੋ ਕੇ
ਛੱਡ ਜਾਵਾਂ ਸਭ ਕੁਛ,
ਆਪਣੇ ਪਰਾਏ
ਤੇ ਇਹ ਘਰ ਬਾਰ
ਦੁੱਖ ਗ਼ਰੀਬਾਂ ਦੇ
ਸੁਣਦੇ ਸੁਣਾਂਦੇ।
ਕਿੱਸੇ ਦਰਦਾਂ ਦੇ
ਰੋ ਰੋ ਕੇ ਗਾਂਦੇ।

੩੯