ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰਦਾ ਰਹਾਂ,
ਬਸ ਫਿਰਦਾ ਰਹਾਂ,
ਕਿਤੇ ਦੇਸ ਦੇਸ਼ਾਂਤਰ
ਕਿਤੇ ਜੰਗਲ ਬੇਲੇ
ਕਿਤੇ ਗਲੀ ਗਲੀ
ਬਾਜ਼ਾਰ ਬਾਜ਼ਾਰ।
ਤੇ ਏਉਂ ਅਖ਼ੀਰ,
ਟੁੱਟ ਜਾਵੇ ਜੀਵਨ
ਦੀ ਆਖ਼ਰੀ ਤਾਰ।

ਦਿਲ ਫੀਤਾ ਫੀਤਾ
ਦਿਲ ਤਾਰ ਤਾਰ।

੪੦