ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਨਜ਼ਮ ਕੁਝ ਐਉਂ ਹੈ ਜਿਸਤਰਾਂ ਕਦੀ ਕਦੀ ਦਿਲ ਨਾਲ ਗੱਲਾਂ ਕਰੀਦੀਆਂ ਹਨ। ਮਨ ਦੀ ਅਵਸਥਾ ਤਿੱਤਰ ਬਿੱਤਰ ਜਹੀ ਹੈ। ਕਈ ਖ਼ਿਆਲ ਹਨ, ਕਿੰਨੇ ਹੀ ਫਰਜ਼ ਹਨ, ਭਾਂਤ ਭਾਂਤ ਦੀਆਂ ਅੜਾਉਣੀਆਂ ਹਨ। ਆਦਮੀ ਕੀ ਕਰੇ ਤੇ ਕੀ ਨਾਂ ਕਰੋ?

ਅਜ਼ਾਦੀ ਦੀ ਜੰਗ ਵਿਚ ਲੜਨ ਮਰਨ ਤੇ ਜੀਅ ਕਰਦਾ ਹੈ। ਦੇਸ਼ ਦੀ ਸੇਵਾ ਦਾ ਚਾਅ ਹੈ। ਗ਼ਰੀਬਾਂ ਦੇ ਦੁੱਖ ਰੋ ਰੋ ਕੇ ਸੁਨਾਉਣਾਂ ਚਾਹੁੰਦਾ ਹਾਂ-ਹਰ ਥਾਂ, ਹਰ ਸ਼ਹਿਰ, ਹਰ ਗਲੀ, ਹਰ ਬਾਜ਼ਾਰ।

ਸ਼ਾਇਦ ਮੇਰੇ ਕੀਰਨੇ ਸੁਣੇ ਜਾਣ ਤੇ ਗ਼ਰੀਬਾਂ ਨੂੰ ਚੰਗਾ ਜੀਵਨ ਦਿਵਾਣ ਵਿਚ ਕੁਛ ਹੀਲੇ ਬਣ ਸਕਨ-ਸ਼ਾਇਦ।

ਮੇਰੇ ਜੀਵਨ ਦੀ ਆਖ਼ਰੀ ਤਾਰ ਏਸੇ ਕੋਸ਼ਸ਼ ਵਿਚ ਟੁੱਟ ਜਾਏ। ਕਾਸ਼ ਉਹ ਸਮਾਂ ਆਏ ਜਦ ਕੁਛ ਉੱਚੇ ਤਬਕੇ ਦੇ ਲੋਕ ਗ਼ਰੀਬਾਂ, ਦੀ ਦੁਨੀਆਂ ਵਿਚ ਵੀ ਝਾਤ ਪਾਣ ਤੇ ਉਨ੍ਹਾਂ ਦੇ ਦੁੱਖ ਵੰਡਾਣ।

ਮੇਰਾ ਦੁਖੀ ਦਿਲ ਉਦੋਂ ਤਕ ਕੂਕਦਾ ਰਹੇ ਤੇ ਇਹ ਸਤਰਾਂ ਗੂੰਜਦੀਆਂ ਹੀ ਰਹਿਣ ਜਦੋਂ ਤਕ ਗ਼ਰੀਬ ਗ਼ਰੀਬ ਨੇ ਤੇ ਉਨ੍ਹਾਂ ਦਾ ਜੀਵਨ ਦੁਖੀ ਏ।


(*ਨੋਟ:-ਇਹ ਕਵਿਤਾ ੧੫ ਸਤੰਬਰ ੧੮੪੬ ਵਿੱਚ ਲਿਖੀ ਗਈ ਸੀ ਤੇ ਏਸੇ ਕਰਕੇ ਇਕ ਥਾਂ ਆਜ ਦੀ ਦੀ ਜੰਗ ਦਾ ਕਥਨ ਹੈ।)

੪੧