ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੋਈ ਮਿੱਠੀ ਯਾਦ

ਆਈਆਂ ਚੀਲਾਂ
ਗਈਆਂ ਚੀਲਾਂ
ਛੋੜ ਗਈਆਂ-
ਕੋਈ ਮਿੱਠੀ ਯਾਦ।

ਸ਼ਾਮਾਂ ਪਈਆਂ,
ਪਰਬਤ ਆਲ ਦੁਆਲੇ ਸਾਰੇ,
ਛੰਨ ਛੰਨ ਕੇ
ਕਿਤੋਂ ਸੂਰਜ-ਰਿਸ਼ਮਾਂ
ਕੇਲ ਕਰਦੀਆਂ ਆਈਆਂ।
ਖੇਡ ਖੇਡਦੀਆਂ,
ਮੇਰੇ ਨਾਲ
ਲੁਕਨ ਛੁਪਨ
ਤੇ ਮੀਟ ਮਟਾਣ ਦਾ।
ਬੱਚ ਉੱਚੀਆਂ ਟੀਸੀਆਂ ਕੋਲੋਂ
ਛੂਹ ਲੈਣ 'ਦਾਈਆ' ਨੂੰ ਆ ਕੇ
ਸਭੇ ਸਖੀਆਂ।
ਰੰਗ ਦੇਣ
ਕਰੂੰਬਲਾਂ ਕੱਕੀਆਂ

੪੨