ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/43

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੀਲ-ਪਰੀ ਦੀਆਂ
ਸੋਨੇ-ਰੰਗੀਆਂ।

ਮੀਟੀ ਮੁੱਕੇ
ਤੋਂ ਅੱਖੀਆਂ ਖੁੱਲਨ;
ਸਚਮੁਚ ਇਉਂ ਜਾਪੇ
ਇਹ ਦ੍ਰਿਸ਼ ਅਨੂਪਮ-
ਜਿਓਂ ਕਿਸੇ ਗੋਰੀ ਦੇ ਗੇਸੂ
ਅੱਧੇ ਏਧਰ।
ਅੱਧੇ ਓਧਰ।

ਲੰਮਾ ਉੱਚਾ ਕੱਦ ਚੀਲ ਦਾ,
ਹੂਰਾਂ ਨਾਲੋਂ ਵੱਧ ਨੁਹਾਰ।
ਪੈਰਾਂ ਦੇ ਵਿਚ ਨਦੀਆਂ ਨਾਲੇ,
ਚੌਤਰਫੀ ਇਕ ਅਜਬ ਬਹਾਰ।
ਜਾਦੂ ਦੇ ਇਕ ਖੇਲ ਸਮਾਨ।
ਧਰਤੀ ਵਿਚੋਂ ਪੁੰਗਰ ਆਵੇ,
ਮਲੂਕ ਜਹੀ ਇਹ ਜਾਨ।
ਬਰਖਾ, ਧੁੱਪ, ਹਵਾ ਦੇ ਬੁੱਲੇ,
ਮਿਲ ਮਿਲ ਸਾਰੇ ਕਰਨ ਜਵਾਨ।
ਕੁਦਰਤ ਦੇ ਇਹ ਬੁਰਸ਼ ਰੰਗੀਨ,
ਪਰੀਆਂ ਹੀ ਪਰੀਆਂ
ਚਿੱਤਰੀ ਜਾਣ।

੪੩